ਤੇਜ਼ ਹਨੇਰੀ ਨੇ ਪੁੱਟਿਆ 120 ਫੁੱਟ ਉਚਾ ਮੋਬਾਈਲ ਟਾਵਰ
10:27 AM Jun 08, 2024 IST
Advertisement
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪਿੰਡ ਤਰਖਾਣ ਵਾਲਾ ਵਿਚਭਾਰਤ ਸੰਚਾਰ ਨਿਗਮ ਦਾ ਲੱਗਿਆ ਮੋਬਾਈਲ ਟਾਵਰ ਤੇਜ਼ ਹਨੇਰੀ ਕਾਰਨ ਡਿੱਗ ਗਿਆ ਜਿਸ ਕਾਰਨ ਆਸ-ਪਾਸ ਦੇ ਕਈ ਘਰਾਂ ਦਾ ਵੀ ਨੁਕਸਾਨ ਹੋ ਗਿਆ। ਟਾਵਰ ਦੀ ਲਪੇਟ ਵਿੱਚ ਆ ਕੇ ਕੁਝ ਵਿਅਕਤੀਆਂ ਨੂੰ ਮਮੂਲੀ ਸੱਟਾਂ ਵੀ ਲੱਗੀਆਂ। ਜਾਣਕਾਰੀ ਅਨੁਸਾਰ ਇਹ ਟਾਵਰ ਕਰੀਬ 25 ਸਾਲ ਪੁਰਾਣਾ ਸੀ ਅਤੇ ਇਸ ਦੀ 120 ਫੁੱਟ ਉਚਾਈ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਟਾਵਰ ਦੇ ਪੈਰਾਂ ਵਿੱਚ ਲੋਕਾਂ ਨੇ ਰੂੜੀਆਂ ਲਾਈਆਂ ਹੋਈਆਂ ਸਨ ਜਿਸ ਕਰਕੇ ਇਸ ਦਾ ਲੋਹਾ ਜੰਗਾਲ ਲੱਗ ਕੇ ਗਲ ਗਿਆ। ਉਨ੍ਹਾਂ ਸੰਚਾਰ ਨਿਗਮ ’ਤੇ ਵੀ ਦੋਸ਼ ਲਾਇਆ ਕਿ ਨਿਗਮ ਦੇ ਅਧਿਕਾਰੀਆਂ ਨੇ ਟਾਗਰ ਦੀ ਸੰਭਾਲ ਲਈ ਕਦੇ ਵੀ ਕੋਈ ਯਤਨ ਨਹੀਂ ਕੀਤਾ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਲੋਕਾਂ ਦੀ ਮੰਗ ਹੈ ਕਿ ਟਾਵਰ ਦਾ ਮਲਬਾ ਸਾਂਭਿਆ ਜਾਵੇ ਅਤੇ ਨਵੇਂ ਟਾਵਰ ਦਾ ਜਲਦੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਸੰਚਾਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
Advertisement
Advertisement
Advertisement