ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਕਾਰਨ 115 ਸਾਲ ਪੁਰਾਣਾ ਪਿੱਪਲ ਡਿੱਗਿਆ

08:07 AM Jul 07, 2024 IST

ਪੱਤਰ ਪ੍ਰੇਰਕ
ਡੱਬਵਾਲੀ, 6 ਜੁਲਾਈ
ਮੌਨਸੂਨ ਦੀ ਪਹਿਲੀ ਬਰਸਾਤ ਦੌਰਾਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਰਸਾਤ ਮੂਹਰੇ ਸੀਵਰੇਜ ਵਿਵਸਥਾ ਲਗਪਗ ਠੱਪ ਨਜ਼ਰ ਆਈ। ਜਨ ਸਿਹਤ ਵਿਭਾਗ ਦੀਆਂ ਪਾਣੀ ਸਪਲਾਈ ਦੀ ਪਾਈਆਂ ਪਾਈਪਾਂ ਦੇ ਟੋਇਆਂ ‘ਚ ਜਗ੍ਹਾ-ਜਗ੍ਹਾ ਮਿੱਟੀ ਧੱਸਣ ਕਰਕੇ ਕਰੀਬ 8-9 ਥਾਵਾਂ ’ਤੇ ਕਾਰਾਂ, ਸਕੂਲ ਬੱਸ ਅਤੇ ਹੋਰ ਵਹੀਕਲ ਫਸ ਗਏ। ਵਾਹਨ ਮਾਲਕਾਂ ਨੂੰ ਘੰਟਿਆਂਬੱਧੀ ਮੁਸ਼ੱਕਤ ਕਰਨ ਪਈ। ਮੁੱਖ ਬਸ ਸਟੈਂਡ ਵਿੱਚ ਪਾਣੀ ਭਰਨ ਨਾਲ ਮੁਸਾਫਰਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ। ਮੁੱਖ ਬਾਜ਼ਾਰ ਵਿੱਚ ਫੁੱਟ ਤੋਂ ਵੱਧ ਪਾਣੀ ਭਰਨ ਕਰਕੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਦੇ ਮੂਹਰੇ 115 ਸਾਲ ਪੁਰਾਣਾ ਪਿੱਪਲ ਦਾ ਦਰੱਖ਼ਤ ਬਰਸਾਤ ਦੀ ਭੇਟ ਚੜ੍ਹ ਗਿਆ। ਸਵੇਰੇ 11 ਵਜੇ ਅਚਨਚੇਤ ਦਰੱਖ਼ਤ ਡਿੱਗਣ ਕਰਕੇ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਭਾਜੜ ਮੱਚ ਗਈ।

Advertisement

Advertisement