For the best experience, open
https://m.punjabitribuneonline.com
on your mobile browser.
Advertisement

ਭੁਲੱਥ ’ਚ 100 ਸਾਲਾਂ ਦੇ ਬਾਬੇ ਨੇ ਵੋਟ ਪਾਈ

10:14 AM May 26, 2024 IST
ਭੁਲੱਥ ’ਚ 100 ਸਾਲਾਂ ਦੇ ਬਾਬੇ ਨੇ ਵੋਟ ਪਾਈ
Advertisement

ਪੱਤਰ ਪ੍ਰੇਰਕ
ਭੁਲੱਥ, 25 ਮਈ
ਲੋਕ ਸਭਾ ਹਲਕੇ ਹੁਸ਼ਿਆਰਪੁਰ ਵਿੱਚ ਪੈਂਦੇ ਹਲਕੇ ਭੁਲੱਥ ਦੇ ਪਿੰਡ ਭਟਨੂੰਰਾ ਕਲਾਂ ਵਿੱਚ ਅੱਜ ਸੀਨੀਅਰ ਸਿਟੀਜ਼ਨ ਜੋ ਉਮਰ ਦੇ 100ਵੇਂ ਸਾਲ ਵਿੱਚ ਹੈ, ਦੀ ਵੋਟ ਚੋਣ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਘਰ ਵਿੱਚ ਪਵਾਈ ਗਈ। ਬੀਐੱਲਓ ਸੁਰਿੰਦਰ ਕੁਮਾਰ ਨੇ ਦੱਸਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 85 ਸਾਲਾਂ ਤੋਂ ਉਪਰ ਸੀਨੀਅਰ ਸਿਟੀਜਨ ਵਿਅਕਤੀਆਂ ਦੀਆਂ ਵੋਟਾਂ ਚੋਣ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਘਰਾਂ ਤੋਂ ਪਵਾਏ ਜਾਣ ਤਹਿਤ ਪਿੰਡ ਭਟਨੂੰਰਾ ਕਲਾਂ ਦੇ ਲਾਭ ਸਿੰਘ ਨਾਮੀਂ ਵੋਟਰ ਜੋ ਕਿ ਉਮਰ ਦੇ 100ਵੇਂ ਸਾਲ ’ਚ ਹੈ, ਦੀ ਵੋਟ ਉਨ੍ਹਾਂ ਦੇ ਘਰ ਵਿੱਚ ਪਵਾਈ ਗਈ। ਬੀਐੱਲਓ ਨੇ ਕਿਹਾ ਸਰਕਾਰ ਦੇ ਇਸ ਕਦਮ ਨਾਲ ਸੀਨੀਅਰ ਸਿਟੀਜਨ ਬਿਨਾਂ ਕਿਸੇ ਤਕਲੀਫ਼, ਸੁਤੰਤਰ, ਬਿਨਾਂ ਡਰ ਭੈ ਵੋਟ ਪਾਉਣ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ। ਵੋਟਰ ਲਾਭ ਸਿੰਘ ਨੇ ਉਂਗਲ ’ਤੇ ਵੋਟ ਪਾਉਣ ਦਾ ਲੱਗਿਆ ਨਿਸ਼ਾਨ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਅਣਵੰਡੇ ਭਾਰਤ ਦੀਆਂ ਅਸੈਂਬਲੀ ਚੋਣਾਂ ਲਈ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ ਤੇ ਹੁਣ ਆਪਣੇ ਵਡੇਰੀ ਉਮਰ ’ਚ ਵੀ ਆਪਣੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤੀ ਆਪਣੇ ਮਨਪਸੰਦ ਦੇ ਉਮੀਦਵਾਰ ਨੂੰ ਵੋਟ ਪਾਈ ਹੈ ਤਾਂ ਕਿ ਉਹ ਲੋਕ ਹਿਤਾਂ ਕੰਮਾਂ ਲਈ ਆਪਣੇ ਲੋਕਾਂ ਦੀ ਅਵਾਜ਼ ਬੁਲੰਦ ਕਰੇ। ਉਨ੍ਹਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×