ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਲਿਤਾਂ ਖ਼ਿਲਾਫ਼ ਜ਼ੁਲਮਾਂ ਦੇ 97 ਫ਼ੀਸਦੀ ਕੇਸ 13 ਸੂਬਿਆਂ ’ਚੋਂ

04:01 PM Sep 22, 2024 IST
ਫਾਈਲ ਫੋਟੋ

ਨਵੀਂ ਦਿੱਲੀ, 22 ਸਤੰਬਰ
ਸਾਲ 2022 ਦੌਰਾਨ ਪੱਟੀਦਰਜ ਜਾਤਾਂ (ਐੱਸਸੀਜ਼) ਖ਼ਿਲਾਫ਼ ਜ਼ੁਲਮਾਂ ਦੇ ਕਰੀਬ 97.7 ਫ਼ੀਸਦੀ ਕੇਸ ਦੇਸ਼ ਦੇ 13 ਸੂਬਿਆਂ ਵਿਚੋਂ ਰਿਪੋਰਟ ਹੋਏ ਹਨ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਮਾਮਲੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਨਾਲ ਸਬੰਧਤ ਹਨ। ਇਹ ਜਾਣਕਾਰੀ ਐੱਸਸੀ-ਐੱਸਟੀ ਜ਼ੁਲਮ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮਿਲੀ ਹੈ।
ਰਿਪਰੋਟ ਮੁਤਾਬਕ ਪੱਟੀਦਰਜ ਕਬੀਲਿਆਂ (ਐੱਸਟੀਜ਼) ਖ਼ਿਲਾਫ਼ ਕੇਸ ਵੀ ਮੁੱਖ ਤੌਰ ’ਤੇ 13 ਸੂਬਿਆਂ ਵਿਚ ਹੀ ਕੇਂਦਰਿਤ ਸਨ, ਜਿਥੇ ਸਾਲ 2022 ਦੌਰਾਨ ਅਜਿਹੇ ਮਾਮਲਿਆਂ ਦੀ ਗਿਣਤੀ 98.91 ਫ਼ੀਸਦੀ ਬਣਦੀ ਹੈ।
ਇਸ ਵਰ੍ਹੇ ਦੌਰਾਨ ਐੱਸਸੀਜ਼ ਖ਼ਿਲਾਫ਼ ਹੋਏ ਜ਼ੁਲਮਾਂ ਦੇ ਦਰਜ ਹੋਏ ਕੁੱਲ 51,656 ਕੇਸਾਂ ਵਿਚੋਂ ਉੱਤਰ ਪ੍ਰਦੇਸ਼ ਦਾ ਹਿੱਸਾ ਸਭ ਤੋਂ ਵੱਧ 12,287 ਕੇਸਾਂ ਨਾਲ 23.78 ਫ਼ੀਸਦੀ ਬਣਦਾ ਹੈ। ਇਸ ਤੋਂ ਬਾਅਦ 8,651 ਕੇਸਾਂ (16.75 ਫ਼ੀਸਦੀ) ਨਾਲ ਰਾਜਸਥਾਨ ਅਤੇ 7,732 ਕੇਸਤਾਂ (14.97 ਫ਼ੀਸਦੀ) ਨਾਲ ਮੱਧ ਪ੍ਰਦੇਸ਼ ਦਾ ਨੰਬਰ ਆਉਂਦਾ ਹੈ। ਇਸ ਤੋਂ ਇਲਾਵਾ ਬਿਹਾਰ ਵਿਚ ਅਜਿਹੇ 6,799 (13.16 ਫ਼ੀਸਦੀ), ਉੜੀਸਾ ਵਿਚ 3,576 (6.93 ਫ਼ੀਸਦੀ), ਮਹਾਰਾਸ਼ਟਰ ਵਿਚ 2,706 (5.24 ਫ਼ੀਸਦੀ) ਕੇਸ ਦਰਜ ਹੋਏ। ਇਨ੍ਹਾਂ ਛੇ ਸੂਬਿਆਂ ਵਿਚ ਐੱਸਸੀਜ਼ ਖ਼ਿਲਾਫ਼ ਹਿੰਸਾ ਦੇ 81 ਫ਼ੀਸਦੀ ਕੇਸ ਦਰਜ ਹੋਏ।
ਰਿਪੋਰਟ ਮੁਤਾਬਕ ਐੱਸਟੀਜ਼ ਖ਼ਿਲਾਫ਼ ਹਿੰਸਾ ਦੇ ਵੀ ਬਹੁਤੇ ਕੇਸ 13 ਸੂਬਿਆਂ ਵਿਚ ਹੀ ਕੇਂਦਰਿਤ ਸਨ। ਅਜਿਹੇ ਕੁੱਲ 9,735 ਕੇਸਾਂ ਵਿਚੋਂ ਸਭ ਤੋਂ ਵੱਧ 2,979 (30.61 ਫ਼ੀਸਦੀ) ਕੇੇਸ ਮੱਧ ਪ੍ਰਦੇਸ਼ ਵਿਚ ਦਰਜ ਹੋਏ। ਦੂਜੇ ਨੰਬਰ ਉਤੇ 2,498 (25.66 ਫ਼ੀਸਦੀ) ਕੇਸਾਂ ਨਾਲ ਰਾਜਸਥਾਨ ਅਤੇ ਉਸ ਤੋਂ ਬਾਅਦ 773 (7.94 ਫ਼ੀਸਦੀ) ਕੇਸਾਂ ਨਾਲ ਉੜੀਸਾ ਦਾ ਨੰਬਰ ਆਉਂਦਾ ਹੈ। ਹੋਰ ਵੱਡੀ ਗਿਣਤੀ ਕੇਸਾਂ ਵਾਲੇ ਸੂਬਿਆਂ ਵਿਚ 691 (7.10 ਫ਼ੀਸਦੀ) ਕੇਸਾਂ ਨਾਲ ਮਹਾਰਾਸ਼ਟਰ ਅਤੇ 499 (5.13 ਫ਼ੀਸਦੀ) ਕੇਸਾਂ ਨਾਲ ਆਂਧਰਾ ਪ੍ਰਦੇਸ਼ ਆਉਂਦੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ-ਕਸ਼ਮੀਰ, ਲੱਦਾਖ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ ਆਦਿ ਉਨ੍ਹਾਂ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਸ਼ਾਮਲ ਹਨ, ਜਿਥੇ ਐੱਸਸੀ-ਐੱਸਟੀ ਸੁਰੱਖਿਆ ਸੈੱਲ ਕਾਇਮ ਕੀਤੇ ਗਏ ਹਨ। ਇਸੇ ਤਰ੍ਹਾਂ ਪੰਜ ਸੂਬਿਆਂ - ਬਿਹਾਰ, ਛੱਤੀਸਗੜ੍ਹ, ਝਾਰਖੰਡ, ਕੇਰਲ ਅਤੇ ਮੱਧ ਪ੍ਰਦੇਸ਼ ਵਿਚ ਐੱਸਸੀ-ਐੱਸਟੀ ਭਾਈਚਾਰਿਆਂ ਖ਼ਿਲਾਫ਼ ਜੁਰਮਾਂ ਬਾਰੇ ਸ਼ਿਕਾਇਤਾਂ ਦਰਜ ਕਰਨ ਲਈ ਵਿਸ਼ੇਸ਼ ਪੁਲੀਸ ਥਾਣੇ ਦਰਜ ਕੀਤੇ ਗਏ ਹਨ। -ਪੀਟੀਆਈ

Advertisement

Advertisement