ਅੰਬਾਲਾ ’ਚ ਕਰੋਨਾ ਦੇ 97 ਨਵੇਂ ਕੇਸ; 3 ਮੌਤਾਂ
06:42 AM Aug 24, 2020 IST
ਰਤਨ ਸਿੰਘ ਢਿੱਲੋਂ
Advertisement
ਅੰਬਾਲਾ, 23 ਅਗਸਤ
ਕੋਵਿਡ-19 ਮਹਾਮਾਰੀ ਨੇ ਅੱਜ ਅੰਬਾਲਾ ਵਿਚ ਤਿੰਨ ਹੋਰ ਜਾਨਾਂ ਲੈ ਲਈਆਂ ਹਨ। ਇਸ ਜ਼ਿਲ੍ਹੇ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 27 ਤੱਕ ਪਹੁੰਚ ਗਈ ਹੈ। ਸਿਵਲ ਸਰਜਨ ਕੁਲਦੀਪ ਸਿੰਘ ਨੇ ਦੱਸਿਆ ਕਿ ਕੱਲ ਕਾਜੀਵਾੜਾ ਅੰ. ਸ਼ਹਿਰ ’ਚ 120 ਸੈਂਪਲ ਲਏ ਗਏ ਸਨ, ਉਨ੍ਹਾਂ ਵਿਚ 60 ਪਾਜ਼ੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਅੰਬਾਲਾ ਜ਼ਿਲ੍ਹੇ ਵਿਚ 97 ਕੇਸ ਪਾਜ਼ੇਟਿਵ ਆਏ ਹਨ ਜਿਸ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 3148 ਹੋ ਗਈ ਹੈ। ਅੱਜ 47 ਮਰੀਜ਼ ਡਿਸਚਾਰਜ ਵੀ ਹੋਏ ਹਨ ਜਿਸ ਤੋਂ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ 474 ਰਹਿ ਗਈ ਹੈ। ਇਸੇ ਦੌਰਾਨ ਕਰੋਨਾ ਮਰੀਜ਼ ਹੋਣ ਕਰਕੇ ਪੰਚਕੂਲਾ ਤੋਂ ਅੰਬਾਲਾ ਸ਼ਹਿਰ ਦੇ ਕੋਵਿਡ-19 ਮਿਸ਼ਨ ਹਸਪਤਾਲ ਵਿਚ ਇਲਾਜ ਲਈ ਲਿਆਂਦੇ ਗਏ ਦੋ ਹਵਾਲਾਤੀਆਂ ’ਚੋਂ ਇਕ ਬੀਤੀ ਰਾਤ ਕਮਰੇ ਦੀ ਗਰਿੱਲ ਤੇ ਜਾਲੀ ਤੋੜ ਕੇ ਫ਼ਰਾਰ ਹੋ ਗਿਆ। ਈਐੱਸਆਈ ਰਾਮ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।
Advertisement
Advertisement