ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਜ਼ਾਦੀ ਦਿਹਾੜੇ ਮੌਕੇ 954 ਪੁਲੀਸ ਮੈਡਲਾਂ ਦਾ ਐਲਾਨ, ਬਹਾਦਰੀ ਲਈ ਜੰਮੂ ਕਸ਼ਮੀਰ ਨੂੰ ਮਿਲੇ ਸਭ ਤੋਂ ਵੱਧ 55 ਤਮਗੇ

12:11 PM Aug 14, 2023 IST

ਨਵੀਂ ਦਿੱਲੀ, 14 ਅਗਸਤ
ਸਰਕਾਰ ਨੇ ਅੱਜ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਵੱਖ-ਵੱਖ ਕੇਂਦਰੀ ਅਤੇ ਰਾਜ ਬਲਾਂ ਦੇ 954 ਪੁਲੀਸ ਕਰਮਚਾਰੀਆਂ ਲਈ ਸੇਵਾ ਮੈਡਲਾਂ ਦਾ ਐਲਾਨ ਕੀਤਾ। ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ 230 ਜਵਾਨਾਂ ਨੂੰ ਬਹਾਦਰੀ ਲਈ ਰਾਸ਼ਟਰਪਤੀ ਪੁਲੀਸ ਮੈਡਲ (ਪੀਪੀਐੱਮਜੀ) ਨਾਲ ਸਨਮਾਨਿਤ ਕੀਤਾ ਜਾਵੇਗਾ। ਇਕਲੌਤਾ ਪੀਪੀਐੱਮਜੀ ਮੈਡਲ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਅਧਿਕਾਰੀ ਲਉਖਰਕਾਪਮ ਇਬੋਮਚਾ ਸਿੰਘ ਨੂੰ ਦਿੱਤਾ ਜਾਵੇਗਾ।
ਸੇਵਾ ਦੌਰਾਨ ਇਹ ਉਨ੍ਹਾਂ ਦਾ ਦੂਜਾ ਬਹਾਦਰੀ ਤਮਗਾ ਹੈ। ਹੋਰ ਮੈਡਲਾਂ ਵਿੱਚ ਵਿਸ਼ੇਸ਼ ਸੇਵਾ ਲਈ 82 ਰਾਸ਼ਟਰਪਤੀ ਪੁਲੀਸ ਮੈਡਲ ਅਤੇ ਵਿਸ਼ੇਸ਼ ਸੇਵਾ ਲਈ 642 ਪੁਲੀਸ ਮੈਡਲ ਸ਼ਾਮਲ ਹਨ। ਜੰਮੂ-ਕਸ਼ਮੀਰ ਪੁਲੀਸ ਲਈ ਬਹਾਦਰੀ ਲਈ ਸਭ ਤੋਂ ਵੱਧ 55 ਮੈਡਲਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਪੁਲੀਸ ਨੂੰ 33, ਸੀਆਰਪੀਐੱਫ ਨੂੰ 27 ਅਤੇ ਛੱਤੀਸਗੜ੍ਹ ਨੂੰ 24 ਮੈਡਲ ਦਿੱਤੇ ਜਾਣਗੇ। ਇਨ੍ਹਾਂ ਮੈਡਲਾਂ ਦਾ ਐਲਾਨ ਸਾਲ ਵਿੱਚ ਦੋ ਵਾਰ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ 'ਤੇ ਕੀਤਾ ਜਾਂਦਾ ਹੈ।

Advertisement

Advertisement