For the best experience, open
https://m.punjabitribuneonline.com
on your mobile browser.
Advertisement

ਫਿਲਮ ਫੈਸਟੀਵਲ ਦੇ ਦੂਜੇ ਦਿਨ 94 ਫਿਲਮਾਂ ਦਿਖਾਈਆਂ

11:14 AM Feb 25, 2024 IST
ਫਿਲਮ ਫੈਸਟੀਵਲ ਦੇ ਦੂਜੇ ਦਿਨ 94 ਫਿਲਮਾਂ ਦਿਖਾਈਆਂ
ਫਿਲਮ ਫੈਸਟੀਵਲ ਵਿੱਚ ਮੁਕਾਬਲੇ ’ਚ ਆਈਆਂ ਫਿਲਮਾਂ ਦੇ ਪੋਸਟਰ।
Advertisement

ਪੀਪੀ ਵਰਮਾ
ਪੰਚਕੂਲਾ, 24 ਫਰਵਰੀ
ਇੱਥੇ ਚੱਲ ਰਹੇ ਫਿਲਮ ਫੈਸਟੀਵਲ ਦੇ ਦੂਜੇ ਦਿਨ 94 ਫਿਲਮਾਂ ਦਿਖਾਈਆਂ ਗਈਆਂ। ਦੂਜੇ ਦਿਨ ਦਰਸ਼ਕਾਂ ਨੇ ਕਾਫ਼ੀ ਚੰਗਾ ਹੁੰਗਾਰਾ ਦਿੱਤਾ। ਫਿਲਮ ਫੈਸਟੀਵਲ ਨੂੰ ਦੇਖਣ ਆਏ ਵੱਡੀ ਗਿਣਤੀ ਵਿੱਚ ਨਿਰਮਾਤਾਵਾਂ ਨੇ ਹਰਿਆਣਾ ਦੀ ਸ਼ਲਾਘਾ। ਪ੍ਰਬੰਧਕਾਂ ਅਨੁਸਾਰ ਹੁਣ ਤੱਕ 133 ਫਿਲਮਾਂ ਵਿੱਚੋਂ 94 ਫਿਲਮਾਂ ਦਿਖਾਈਆਂ ਜਾ ਚੁੱਕੀਆਂ ਹਨ। ਦੂਜੇ ਦਿਨ ਫਿਲਮਾਂ ਬਾਰੇ ਸੈਮੀਨਾਰ ਵੀ ਰੱਖਿਆ ਗਿਆ ਜਿਸ ਦਾ ਵਿਸ਼ਾ ‘ਸਿਨੇਮਾ ਅਤੇ ਭਾਰਤ’ ਸੀ। ਇਸ ਬਾਰੇ ਮਨਮੋਹਨ ਵੈਦ ਅਤੇ ਆਦਿਤਾ ਕਾਲਾ ਨੇ ਪੇਪਰ ਪੜ੍ਹਿਆ। ਦੂਜੇ ਦਿਨ 13 ਲਘੂ ਫਿਲਮਾਂ ਦੀ ਸਕਰੀਨਿੰਗ ਹੋਈ। ਬੱਚਿਆਂ ਦੀਆਂ ਫਿਲਮਾਂ ਵੀ ਦਿਖਾਈਆਂ ਗਈਆਂ ਜਿਨ੍ਹਾਂ ਵਿੱਚ ਵਰਸ਼ਾ ਅਤੇ ਮਹੱਤਵ-ਧਨਜੀਤ ਕਸ਼ਯਪ ਦੀਆਂ ਫਿਲਮਾਂ ਸ਼ਾਮਲ ਸਨ। ਇਸ ਫਿਲਮ ਫੈਸਟੀਵਲ ਵਿੱਚ ਤਿੰਨ ਆਰਜ਼ੀ ਸਿਨੇਮਾਘਰ ਬਣਾਏ ਗਏ ਹਨ। ਇਨ੍ਹਾਂ ਦੇ ਨਾਮ ਮਰਹੂਮ ਕਲਾਕਾਰ ਸੁਨੀਲ ਦੱਤ, ਸਤੇਨ ਕੱਪੂ ਅਤੇ ਸਤੀਸ਼ ਕੌਸ਼ਿਕ ਦੇ ਨਾਂ ’ਤੇ ਰੱਖੇ ਗਏ ਹਨ।

Advertisement

Advertisement
Author Image

sukhwinder singh

View all posts

Advertisement
Advertisement
×