ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤਾਂ ਤੋਂ ਵਾਂਝੇ ਨੇ ਜਲੰਧਰ ਜ਼ਿਲ੍ਹੇ ਦੇ 93 ਪਿੰਡ

08:01 AM Sep 20, 2023 IST
ਪਿੰਡ ਹਸਨਪੁਰ ਨੂੰ ਦਰਸਾਉਂਦਾ ਬੋਰਡ ਜਿੱਥੇ ਹਾਲੇ ਤੱਕ ਆਪਣੀ ਪੰਚਾਇਤ ਨਹੀਂ ਬਣੀ।

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 3 ਸਤੰਬਰ
ਜ਼ਿਲ੍ਹਾ ਜਲੰਧਰ ਦੇ 93 ਪਿੰਡਾਂ ਦੀਆਂ ਆਪਣੀਆਂ ਪੰਚਾਇਤਾਂ ਨਹੀਂ ਹਨ। ਅਜਿਹੇ ਪਿੰਡਾਂ ਨੂੰ ਬੇਚਿਰਾਗ ਮੰਨਿਆ ਜਾਂਦਾ ਹੈ। ਇੱਥੇ ਘੱਟ ਵੱਸੋਂ ਹੋਣ ਕਾਰਨ ਪਿੰਡ ਵਾਸੀ ਪੰਚਾਇਤਾਂ ਚੁਣਨ ਤੋਂ ਅਸਮਰਥ ਹਨ। ਇਨ੍ਹਾਂ ਪਿੰਡਾਂ ਵਿੱਚੋਂ ਸਰਪੰਚ ਨਾ ਬਣਨ ਦੇ ਉਲਟ ਸਿਰਫ਼ ਪੰਚ ਹੀ ਚੁਣਿਆ ਜਾਂਦਾ ਹੈ। ਇਸ ਕਾਰਨ ਅਜਿਹੇ ਪਿੰਡ ਵਿਕਾਸ ਪੱਖੋਂ ਫਾਡੀ ਰਹਿ ਜਾਂਦੇ ਹਨ। ਅਜਿਹੇ ਪਿੰਡਾਂ ਵਿੱਚ ਪੰਚਾਇਤਾਂ ਬਣਾਉਣ ਲਈ ਸਮੇਂ ਦੀਆਂ ਸਰਕਾਰਾਂ ਨੇ ਪੰਚਾਇਤ ਵਿਭਾਗ ਰਾਹੀਂ ਕੋਈ ਅਜਿਹਾ ਸਰਵੇਖਣ ਕਰਵਾਉਣ ਦੀ ਪਹਿਲਕਦਮੀ ਨਹੀਂ ਕੀਤੀ। ਸਰਕਾਰਾਂ ਨੇ ਇਹ ਪਿੰਡ ਵਾਸੀਆਂ ’ਤੇ ਛੱਡ ਦਿੱਤਾ ਹੈ ਕਿ ਜੇਕਰ ਪੰਚਾਇਤਾਂ ਬਣਾਉਣ ਲਈ ਘੱਟੋ-ਘੱਟ 300 ਤੋਂ ਵੱਧ ਵੋਟਾਂ ਹਨ ਤਾਂ ਉਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਾਹੀਂ ਵਿਭਾਗ ਕੋਲ ਆਪਣੇ ਪਿੰਡ ਲਈ ਵੱਖਰੀ ਪੰਚਾਇਤ ਬਣਾਉਣ ਲਈ ਪਹੁੰਚ ਕਰ ਸਕਦੇ ਹਨ।
ਇਸ ਸਬੰਧੀ ਪਿੰਡ ਗੋਕਲਪੁਰ ਦੇ ਵਸਨੀਕ ਤਰਵਿੰਦਰ ਸਿੰਘ ਬਿਲਖੂ ਨੇ ਦੱਸਿਆ,‘ਸਾਡੇ ਪਿੰਡ ਦੀ ਪੰਚਾਇਤ ਲਾਂਬੜੀ ਨਾਲ ਸਾਂਝੀ ਹੈ। ਹੁਣ ਤੱਕ ਸਾਡੇ ਪਿੰਡ ਵਿੱਚੋਂ ਕਿਸੇ ਵੀ ਵਿਅਕਤੀ ਨੂੰ ਸਰਪੰਚ ਬਣਨ ਦਾ ਮੌਕਾ ਨਹੀਂ ਮਿਲਿਆ।’ ਪਿੰਡ ਹਸਨਪੁਰ ਦੇ ਹਰਪ੍ਰੀਤ ਸਿੰਘ ਢਿੱਲੋ ਨੇ ਦੱਸਿਆ,‘ਸਾਡੇ ਪਿੰਡ ਦੀ ਪੰਚਾਇਤ ਬਾਜੜਾ ਪਿੰਡ ਨਾਲ ਸਾਂਝੀ ਹੈ ਤੇ ਹਮੇਸ਼ਾ ਇਸ ਪਿੰਡ ਵਿੱਚੋਂ ਪੰਚ ਹੀ ਚੁਣਿਆ ਜਾਂਦਾ ਹੈ।’ ਇਸ ਸਬੰਧੀ ਐੱਸਸੀ ਕਮਿਸ਼ਨ ਦੇ ਸਾਬਕਾ ਮੈਂਬਰ ਪ੍ਰਭਦਿਆਲ ਰਾਮਪੁਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਬੇਚਿਰਾਗ ਪਿੰਡਾ ਦਾ ਸਰਵੇ ਕਰਕੇ ਉਥੇ ਆਪਣੀਆਂ ਪੰਚਾਇਤਾਂ ਬਣਾਉਣ ਲਈ ਯੋਗ ਕਾਰਵਾਈ ਕਰਨੀ ਚਾਹੀਦੀ ਹੈ। ਇਸ ਸਬੰਧੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਧਰਮਪਾਲ ਸਿਧੂ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਵੋਟਰਾਂ ਦੀ ਗਿਣਤੀ 300 ਤੋਂ ਵੱਧ ਹੈ ਉਹ ਪਿੰਡ ਵਾਸੀ ਆਪਣੀ ਵੱਖਰੀ ਪੰਚਾਇਤ ਬਣਾਉਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਹੀਂ ਪੰਚਾਇਤ ਵਿਭਾਗ ਨੂੰ ਬੇਨਤੀ ਕਰ ਸਕਦੇ ਹਨ।

Advertisement

Advertisement