For the best experience, open
https://m.punjabitribuneonline.com
on your mobile browser.
Advertisement

ਹਵਾਈ ਅੱਡੇ ਤੇ ਅਟਾਰੀ ਸਰਹੱਦ ਤੋਂ 924 ਗ੍ਰਾਮ ਸੋਨਾ ਬਰਾਮਦ

10:19 AM Apr 06, 2024 IST
ਹਵਾਈ ਅੱਡੇ ਤੇ ਅਟਾਰੀ ਸਰਹੱਦ ਤੋਂ 924 ਗ੍ਰਾਮ ਸੋਨਾ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਅਪਰੈਲ
ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ਅਤੇ ਅਟਾਰੀ ਸਰਹੱਦ ’ਤੇ ਦੋ ਵੱਖ-ਵੱਖ ਮਾਮਲਿਆਂ ਵਿੱਚ ਕ੍ਰਮਵਾਰ 691 ਗ੍ਰਾਮ ਅਤੇ 233 ਗਰਾਮ ਸ਼ੁੱਧ ਸੋਨਾ ਬਰਾਮਦ ਕੀਤਾ ਹੈ। ਦੋਵਾਂ ਮਾਮਲਿਆਂ ਵਿੱਚ ਬਰਾਮਦ ਕੀਤੇ ਸੋਨੇ ਦੀ ਕੁੱਲ ਕੀਮਤ ਲਗਪਗ 64 ਲੱਖ ਰੁਪਏ ਤੋਂ ਵੱਧ ਹੈ। ਇਸ ਸਬੰਧੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਹਵਾਈ ਅੱਡੇ ’ਤੇ ਸ਼ਾਰਜਾਹ ਤੋਂ ਆਈ ਇੰਡੀਗੋ ਹਵਾਈ ਕੰਪਨੀ ਦੀ ਇੱਕ ਉਡਾਨ ਰਾਹੀਂ ਇੱਥੇ ਪੁੱਜੇ ਇੱਕ ਯਾਤਰੂ ’ਤੇ ਅਧਿਕਾਰੀਆਂ ਨੂੰ ਜਦੋਂ ਸ਼ੱਕ ਹੋਇਆ ਤਾਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਉਸ ਕੋਲੋਂ ਸੋਨੇ ਦੇ ਚਾਰ ਕੈਪਸੂਲ ਬਰਾਮਦ ਹੋਏ, ਜਿਨਾਂ ਦਾ ਕੁੱਲ ਵਜ਼ਨ 794 ਗ੍ਰਾਮ ਹੈ ਪਰ ਇਸ ਵਿੱਚੋਂ 691 ਗ੍ਰਾਮ ਸ਼ੁੱਧ ਸੋਨਾ ਬਰਾਮਦ ਹੋਇਆ। ਇਸ ਦੀ ਬਾਜ਼ਾਰ ਵਿੱਚ ਕੀਮਤ 48 ਲੱਖ 12 ਹਜ਼ਾਰ ਰੁਪਏ ਹੈ। ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਦੂਜੇ ਕੇਸ ਵਿੱਚ ਅਟਾਰੀ ਸਰਹੱਦ ਵਿਖੇ ਪਾਕਿਸਤਾਨ ਤੋਂ ਆਏ ਚਾਰ ਪਾਕਿਸਤਾਨੀ ਨਾਗਰਿਕਾਂ ਵਿੱਚੋਂ ਇੱਕ ਕੋਲੋਂ 233.44 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਇਹ ਸੋਨਾ 24 ਕੈਰੇਟ ਸੋਨੇ ਦੀਆਂ ਪੱਤਰੀਆਂ ਦੇ ਰੂਪ ਵਿੱਚ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਉੱਥੇ ਤਾਇਨਾਤ ਬੀਐਸਐੱਫ ਤੇ ਜਵਾਨਾਂ ਨੂੰ ਅਗਾਊਂ ਜਾਣਕਾਰੀ ਸੀ, ਜਿਸ ਦੇ ਆਧਾਰ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕਰਕੇ ਸੋਨਾ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਸੋਨੇ ਦੀ ਕੀਮਤ ਲਗਭਗ 16 ਲੱਖ 22 ਹਜ਼ਾਰ ਰੁਪਏ ਹੈ ,ਜਿਸ ਨੂੰ ਜ਼ਬਤ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×