ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਕਿਸਤਾਨ ਤੋਂ ਭਤੀਜੇ ਨੂੰ ਮਿਲਣ ਰੂਪਨਗਰ ਪੁੱਜੀ 90 ਸਾਲਾ ਅਫ਼ਜ਼ਲ ਬੀਬੀ

10:14 PM Jun 29, 2023 IST

ਜਗਮੋਹਨ ਸਿੰਘ

Advertisement

ਰੂਪਨਗਰ, 23 ਜੂਨ

ਸਾਲ 1947 ਵਿੱਚ ਭਾਰਤ ਅਤੇ ਪਾਕਿਸਤਾਨ ਵੰਡ ਦਾ ਦਰਦ ਅੱਜ ਉਸ ਵੇਲੇ ਫਿਰ ਤਾਜ਼ਾ ਹੋ ਗਿਆ ਜਦੋਂ ਅਨਾਜ ਮੰਡੀ ਰੂਪਨਗਰ ਵਿੱਚ ਕਰਮਦੀਨ ਦੀ ਭੂਆ ਅਫ਼ਜ਼ਲ ਬੀਬੀ 76 ਸਾਲ ਬਾਅਦ ਆਪਣੇ ਭਤੀਜੇ ਨੂੰ ਮਿਲਣ ਘਰ ਪੁੱਜੀ। ਇਸ ਮੌਕੇ ਅਫ਼ਜ਼ਲ ਬੀਬੀ ਦਾ ਆਪਣੇ ਭਤੀਜੇ ਘਰ ਪੁੱਜਣ ‘ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਸਵਾਗਤ ਕੀਤਾ।

Advertisement

ਅਫਜ਼ਲ ਬੀਬੀ ਨੇ ਦੱਸਿਆ ਕਿ ਵੰਡ ਸਮੇਂ ਉਹ ਲਗਪਗ 14 ਸਾਲ ਦੀ ਸੀ ਤੇ ਉਹ ਆਪਣੇ ਨਾਨਕੇ ਪਿੰਡ ਬਾਰਾਂ ਚੱਕ ਜ਼ਿਲ੍ਹਾ ਛਾਈਵਾਲ ਗਈ ਹੋਈ ਸੀ। ਵੰਡ ਦਾ ਐਲਾਨ ਹੋਣ ਉਪਰੰਤ ਉਹ ਪਾਕਿਸਤਾਨ ਹੀ ਰਹਿ ਗਈ ਅਤੇ ਬਾਕੀ ਪਰਿਵਾਰ ਭਾਰਤ ਦੇ ਪਿੰਡ ਖਡੂਰ ਸਾਹਿਬ ਵਿੱਚ ਰਹਿ ਗਿਆ। ਬੀਬੀ ਅਫ਼ਜਲ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ 76 ਸਾਲ ਦੀਆਂ ਕੋਸ਼ਿਸ਼ਾਂ ਬਾਅਦ ਉਸ ਨੂੰ ਹੁਣ 90 ਸਾਲ ਦੀ ਉਮਰ ਵਿੱਚ ਸਿਰਫ਼ ਇੱਕ ਮਹੀਨੇ ਲਈ ਭਾਰਤ ਦਾ ਵੀਜ਼ਾ ਮਿਲਿਆ ਹੈ। ਉਸ ਨੇ ਦੱਸਿਆ ਕਿ ਖਡੂਰ ਸਾਹਿਬ ਤੋਂ ਆ ਕੇ ਰੂਪਨਗਰ ਵਿੱਚ ਰਹਿ ਰਹੇ ਆਪਣੇ ਭਤੀਜੇ ਕਰਮਦੀਨ ਤੇ ਉਸ ਦੇ ਪਰਿਵਾਰ ਨੂੰ ਮਿਲ ਕੇ ਉਸ ਨੂੰ ਸਕੂਨ ਮਿzwnj;ਲਿਆ ਹੈ।

ਕਰਮਦੀਨ ਨੇ ਦੱਸਿਆ ਕਿ ਉਨ੍ਹਾਂ ਆਪਣੀ ਭੂਆ ਦੀ ਇੱਛਾ ਅਨੁਸਾਰ ਭਾਰਤ ਦਾ ਵੀਜ਼ਾ ਦਿਵਾਉਣ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ, ਪਰ ਕੋਈ ਪੇਸ਼ ਨਹੀਂ ਚੱਲੀ। ਉਨ੍ਹਾਂ ਕਿਹਾ ਕਿ ਭਾਵੇਂ ਜ਼ਿੰਦਗੀ ਦੇ ਆਖ਼ਰੀ ਪੜਾਅ ਦੌਰਾਨ ਹੀ ਉਨ੍ਹਾਂ ਦੀ ਭੂਆ ਨੂੰ ਵੀਜ਼ਾ ਮਿਲਿਆ ਹੈ, ਪਰ ਉਹ ਆਪਣੀ ਭੂਆ ਦੀ ਭਾਰਤ ਫੇਰੀ ਦੀ ਇੱਛਾ ਨੂੰ ਪੂਰਾ ਕਰਨ ਵਿੱਚ ਸਫ਼ਲ ਹੋਏ ਹਨ।

Advertisement
Tags :
ਅਫ਼ਜ਼ਲਸਾਲਾਂਪਕਿਸਤਾਨਪੁੱਜੀ:ਬੀਬੀਭਤੀਜੇਮਿਲਣਰੂਪਨਗਰ:
Advertisement