For the best experience, open
https://m.punjabitribuneonline.com
on your mobile browser.
Advertisement

ਖ਼ੈਬਰ ਪਖਤੂਨਖਵਾ ’ਚ 9 ਅਤਿਵਾਦੀ ਹਲਾਕ

07:07 AM Oct 25, 2024 IST
ਖ਼ੈਬਰ ਪਖਤੂਨਖਵਾ ’ਚ 9 ਅਤਿਵਾਦੀ ਹਲਾਕ
Advertisement

ਪਿਸ਼ਾਵਰ:

Advertisement

ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮੁਲਕ ਦੇ ਅਸ਼ਾਂਤ ਖ਼ੈਬਰ ਪਖਤੂਨਖਵਾ ਸੂਬੇ ’ਚ ਕਾਰਵਾਈ ਦੌਰਾਨ ਦੋ ਫਿਦਾਈਨਾਂ ਸਮੇਤ 9 ਅਤਿਵਾਦੀਆਂ ਨੂੰ ਮਾਰ ਮੁਕਾਇਆ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਮੁਤਾਬਕ ਸੂਹ ਮਿਲਣ ’ਤੇ ਬੁੱਧਵਾਰ ਦੇਰ ਰਾਤ ਸੂਬੇ ਦੇ ਬਜੌਰ ਜ਼ਿਲ੍ਹੇ ’ਚ ਕਾਰਵਾਈ ਕੀਤੀ ਗਈ ਸੀ। ਮੁਕਾਬਲੇ ਮਗਰੋਂ 9 ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ’ਚ ਇਕ ਨਾਮੀ ਦਹਿਸ਼ਤਗਰਦ ਅਤੇ ਦੋ ਫਿਦਾਈਨ ਸ਼ਾਮਲ ਹਨ। ਇਹ ਅਤਿਵਾਦੀ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ਖ਼ਿਲਾਫ਼ ਕਾਰਵਾਈਆਂ ’ਚ ਸ਼ਾਮਲ ਸਨ। ਅਤਿਵਾਦੀਆਂ ਕੋਲੋਂ ਵੱਡੀ ਗਿਣਤੀ ’ਚ ਹਥਿਆਰ, ਗੋਲੀ-ਸਿੱਕਾ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸਲਾਮਾਬਾਦ ਆਧਾਰਿਤ ਖੋਜ ਅਤੇ ਸੁਰੱਖਿਆ ਸਟੱਡੀਜ਼ ਕੇਂਦਰ ਵੱਲੋਂ ਜਾਰੀ ਤਿਮਾਹੀ ਰਿਪੋਰਟ ਮੁਤਾਬਕ ਮੌਜੂਦਾ ਵਰ੍ਹੇ ਹੁਣ ਤੱਕ 1,534 ਮੌਤਾਂ ਹੋ ਚੁੱਕੀਆਂ ਹਨ। ਤੀਜੀ ਤਿਮਾਹੀ ਦੌਰਾਨ 722 ਵਿਅਕਤੀ ਮਾਰੇ ਜਾ ਚੁੱਕੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ ’ਚ ਸਭ ਤੋਂ ਵਧ ਦਹਿਸ਼ਤੀ ਹਮਲੇ ਹੋਏ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement