ਨੇਪਾਲ ਵਿੱਚ ਢਿੱਗਾਂ ਡਿੱਗਣ ਕਾਰਨ ਪਰਿਵਾਰ ਦੇ ਪੰਜ ਜੀਆਂ ਸਣੇ 9 ਹਲਾਕ
07:37 AM Jun 30, 2024 IST
Advertisement
ਕਾਠਮੰਡੂ: ਨੇਪਾਲ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਕਰਕੇ ਢਿੱਗਾਂ ਡਿੱਗਣ ਕਾਰਨ ਇੱਕ ਪਰਿਵਾਰ ਦੇ ਪੰਜ ਜੀਆਂ ਸਣੇ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਕਾਠਮੰਡੂ ਤੋਂ ਲਗਪਗ 250 ਕਿਲੋਮੀਟਰ ਪੱਛਮ ਵਿੱਚ ਦੇਸ਼ ਦੇ ਪਹਾੜੀ ਖੇਤਰ ’ਚ ਤਿੰਨ ਵੱਖ-ਵੱਖ ਖੇਤਰਾਂ ਵਿੱਚ ਢਿੱਗਾਂ ਡਿੱਗਣ ਕਾਰਨ ਘਰ ਮਲਬੇ ਹੇਠ ਦੱਬੇ ਗਏ। ਇਸ ਦੌਰਾਨ ਗੁਲਮੀ ਜ਼ਿਲ੍ਹੇ ਦੇ ਮਲਿਕਾ ਪਿੰਡ ’ਚ ਢਿੱਗਾਂ ਡਿੱਗਣ ਕਾਰਨ ਘਰ ’ਚ ਸੁੱਤੇ ਇਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਪੀੜਤਾਂ ਵਿੱਚ ਇੱਕ ਜੋੜਾ, ਉਨ੍ਹਾਂ ਦੀ ਨੂੰਹ ਅਤੇ ਇੱਕ 8 ਮਹੀਨਿਆਂ ਦੀ ਬੱਚੀ ਸਮੇਤ ਦੋ ਪੋਤੇ-ਪੋਤੀਆਂ ਸ਼ਾਮਲ ਹਨ। ਇਸੇ ਤਰ੍ਹਾਂ ਬਾਗਲੁੰਗ ਅਤੇ ਸਯਾਂਗਜਾ ਜ਼ਿਲ੍ਹਿਆਂ ’ਚ ਦੋ-ਦੋ ਵਿਅਕਤੀ ਮਾਰੇ ਗਏ। ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਇਸ ਮਹੀਨੇ ਮੌਨਸੂਨ ਸ਼ੁਰੂ ਹੋਈ ਸੀ। -ਏਪੀ
Advertisement
Advertisement