ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਂਤੀ ਵਾਰਤਾ ਤੋਂ ਕੁੱਝ ਘੰਟੇ ਬਾਅਦ ਰੂਸੀ ਹਮਲੇ ਕਾਰਨ ਯੂਕਰੇਨ ਵਿਚ 9 ਦੀ ਮੌਤ

11:25 AM May 17, 2025 IST
featuredImage featuredImage
Photo/X

ਮੈਲਬਰਨ, 17 ਮਈ

Advertisement

ਮਾਸਕੋ ਅਤੇ ਕੀਵ ਦਰਮਿਆਨ ਸਾਲਾਂ ਬਾਅਦ ਹੋਈ ਪਹਿਲੀ ਸਿੱਧੀ ਸ਼ਾਂਤੀ ਗੱਲਬਾਤ ਤੋਂ ਕੁਝ ਘੰਟੇ ਬਾਅਦ ਰੂਸੀ ਡਰੋਨ ਹਮਲੇ ਕਾਰਨ ਯੂਕਰੇਨ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ। ਯੂਕਰੇਨ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸੁਮੀ ਖੇਤਰ ਵਿਚ ਇਕ ਰੂਸੀ ਡਰੋਨ ਨੇ ਇਕ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਨੌਂ ਵਿਅਕਤੀ ਮਾਰੇ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ। ਯੂਕਰੇਨ ਦੀ ਰਾਸ਼ਟਰੀ ਪੁਲੀਸ ਨੇ ਟੈਲੀਗ੍ਰਾਮ ਮੈਸੇਜਿੰਗ ਐਪ ’ਤੇ ਇਕ ਪੋਸਟ ਵਿਚ ਕਿਹਾ, "ਇਹ ਸਿਰਫ਼ ਇਕ ਹੋਰ ਗੋਲਾਬਾਰੀ ਨਹੀਂ ਹੈ, ਇਹ ਇਕ ਘਿਨਾਉਣਾ ਯੁੱਧ ਅਪਰਾਧ ਹੈ।"
ਸੁਮੀ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਇਹੋਰ ਟਕਾਚੇਂਕੋ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਰਾਹਤ ਕਾਰਜ ਜਾਰੀ ਹੈ। ਸ਼ੁੱਕਰਵਾਰ ਨੂੰ ਤੁਰਕੀ ਵਿਚ ਰੂਸੀ ਅਤੇ ਯੂਕਰੇਨੀ ਅਧਿਕਾਰੀਆਂ ਦੀ ਮੀਟਿੰਗ ਅਸਥਾਈ ਗੋਲੀਬੰਦੀ ਬੰਦੀ ਦੀ ਸਹਿਮਤੀ ਕਰਨ ਵਿਚ ਅਸਫਲ ਰਹੀ। ਫਰਵਰੀ 2022 ਵਿਚ ਰੂਸ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਦੇ ਸ਼ੁਰੂਆਤੀ ਮਹੀਨਿਆਂ ਤੋਂ ਬਾਅਦ ਇਹ ਦੋਵਾਂ ਧਿਰਾਂ ਵਿਚਕਾਰ ਇਹ ਪਹਿਲੀ ਸਿੱਧੀ ਗੱਲਬਾਤ ਸੀ।

ਇਸ ਘਟਨਾ ਤੋਂ ਬਾਅਦ ਯੂਕਰੇਨ ਦੀ ਪੁਲੀਸ ਨੇ ਇਕ ਯਾਤਰੀ ਵੈਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਜੋ ਲਗਪਗ ਤਬਾਹ ਹੋ ਗਈ ਹੈ। ਰਾਇਟਰਜ਼ ਸੁਤੰਤਰ ਤੌਰ ’ਤੇ ਯੂਕਰੇਨੀ ਰਿਪੋਰਟ ਦੀ ਪੁਸ਼ਟੀ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਮਾਸਕੋ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਦੋਵੇਂ ਧਿਰਾਂ ਆਪਣੇ ਹਮਲਿਆਂ ਵਿਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕਰ ਰਹੀਆਂ ਹਨ। ਪਰ ਜਾਰੀ ਸੰਘਰਸ਼ ਵਿਚ ਹਜ਼ਾਰਾਂ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਯੂਕਰੇਨੀ ਹਨ। -ਰਾਈਟਰਜ਼

Advertisement

Advertisement