For the best experience, open
https://m.punjabitribuneonline.com
on your mobile browser.
Advertisement

ਕੈਦੀ ਦੇ ਘਰੋਂ ਮਿਲੇ 9 ਕਾਰਤੂਸ, ਪਤਨੀ ਗ੍ਰਿਫ਼ਤਾਰ

07:44 AM Jul 03, 2024 IST
ਕੈਦੀ ਦੇ ਘਰੋਂ ਮਿਲੇ 9 ਕਾਰਤੂਸ  ਪਤਨੀ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਟੋਹਾਣਾ, 2 ਜੁਲਾਈ
ਹਿੰਸਾ ਤੇ ਅਪਰਾਧਿਕ ਕੇਸਾਂ ਵਿੱਚ ਸ਼ਾਮਲ ਹਿਸਾਰ ਜੇਲ੍ਹ ਵਿੱਚ ਬੰਦ ਰਵੀ ਉਰਫ਼ ਚੂਹਾ ਦੇ ਘਰ ਦੀ ਤਲਾਸ਼ੀ ਲੈਣ ’ਤੇ ਭੂਨਾ ਪੁਲੀਸ ਨੇ 9 ਕਾਰਤੂਸ 32 ਬੋਰ ਦੇ ਬਰਾਮਦ ਕਰਕੇ ਰਵੀ ਦੀ ਪਤਨੀ ਜੋਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਏਐੱਸਆਈ ਸਿਖ਼ਸ਼ਾ ਦੇਵੀ ਅਨੁਸਾਰ ਪੁਲੀਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ’ਤੇ ਰਵੀ ਦੇ ਮਕਾਨ ਵਾਰਡ-5 ਭੂਨਾ ਵਿੱਚ ਛਾਪਾ ਮਾਰਿਆ ਗਿਆ। ਇਸ ਦੌਰਾਨ ਘਰ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਸਾਰਿਆਂ ਕਮਰਿਆਂ ਦੀ ਪੁਲੀਸ ਨੇ ਜਾਂਚ ਕੀਤੀ। ਤਲਾਸ਼ੀ ਦੌਰਾਨ ਪੁਲੀਸ ਟੀਮ ਨੂੰ ਨੌਂ ਕਾਰਤੁੂਸ ਬਰਾਮਦ ਹੋਏ। ਇਹ ਕਾਰਤੂਸ 32 ਬੌਰ ਦੀ ਰਾਈਫ਼ਲ ਦੇ ਸਨ। ਇਸ ਸਬੰਧੀ ਪੁਲੀਸ ਨੇ ਕਾਰਵਾਈ ਕਰਦਿਆਂ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਕੇਸ ਦਰਜ ਕਰਨ ਮਗਰੋਂ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×