For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਦੇ ਅਹੁਦੇ ਲਈ 9 ਉਮੀਦਵਾਰ ਮੈਦਾਨ ’ਚ

11:15 AM Aug 31, 2024 IST
ਪ੍ਰਧਾਨ ਦੇ ਅਹੁਦੇ ਲਈ 9 ਉਮੀਦਵਾਰ ਮੈਦਾਨ ’ਚ
ਪੰਜਾਬ ਯੂਨੀਵਰਸਿਟੀ ’ਚ ਚੋਣ ਪ੍ਰਚਾਰ ਕਰਦੇ ਹੋਏ ਵਿਦਿਆਰਥੀ ਜਥੇਬੰਦੀ ਐੈੱਸਓਆਈ ਦੇ ਸਮਰਥਕ। -ਫੋਟੋ: ਵਿੱਕੀ ਘਾਰੂ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 30 ਅਗਸਤ
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ 5 ਸਤੰਬਰ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਇਸ ਸਮੇਂ ਪ੍ਰਧਾਨਗੀ ਦੇ ਅਹੁਦੇ ਲਈ ਕੁੱਲ 9 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ ਜਦਕਿ ਬਾਕੀ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ। ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਅੱਜ ਅਧਿਕਾਰਤ ਤੌਰ ’ਤੇ ਸੂਚੀ ਜਾਰੀ ਕਰ ਦਿੱਤੀ ਗਈ।
ਵੇਰਵਿਆਂ ਮੁਤਾਬਕ ਪ੍ਰਧਾਨਗੀ ਦੇ ਲਈ ਅੰਬੇਡਕਰ ਸਟੂਡੈਂਟਸ ਫੋਰਮ ਤੋਂ ਅਲਕਾ, ਏ.ਬੀ.ਵੀ.ਪੀ. ਤੋਂ ਅਰਪਿਤਾ ਮਲਿਕ, ਪੀ.ਐੱਸ.ਯੂ. ਲਲਕਾਰ ਤੋਂ ਸਾਰਾਹ ਸ਼ਰਮਾ, ਸੀਵਾਈਐੱਸਐੱਸ ਤੋਂ ਪ੍ਰਿੰਸ ਚੌਧਰੀ, ਅਜ਼ਾਦ ਉਮੀਦਵਾਰ ਅਨੁਰਾਗ ਦਲਾਲ, ਐੱਨਐੱਸਯੂਆਈ ਤੋਂ ਰਾਹੁਲ ਨੈਨ ਸਮੇਤ ਮਨਦੀਪ ਸਿੰਘ, ਤਰੁਨ ਸਿੱਧੂ, ਮੁਕੁਲ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਮੀਤ ਪ੍ਰਧਾਨ ਦੇ ਅਹੁਦੇ ਲਈ ਅਭਿਸ਼ੇਕ ਕਪੂਰ, ਅਰਚਿਤ ਗਰਗ, ਕਰਨਦੀਪ ਸਿੰਘ, ਕਰਨਵੀਰ ਕੁਮਾਰ, ਸ਼ਿਵਾਨੀ ਚੋਣ ਮੈਦਾਨ ਵਿੱਚ ਹਨ। ਸਕੱਤਰ ਦੇ ਅਹੁਦੇ ਲਈ ਜਸ਼ਨਪ੍ਰੀਤ ਸਿੰਘ, ਪਾਰਸ ਪ੍ਰਾਸ਼ਰ, ਸ਼ਿਵਨੰਦਨ ਰਿਖੀ, ਵਿਨੀਤ ਯਾਦਵ, ਜੁਆਇੰਟ ਸਕੱਤਰ ਦੇ ਅਹੁਦੇ ਲਈ ਅਮਿਤ ਬੰਗਾ, ਜਸਵਿੰਦਰ ਰਾਣਾ, ਰੋਹਿਤ ਸ਼ਰਮਾ, ਸ਼ੁਭਮ, ਤੇਜੱਸਵੀ, ਯਸ਼ ਕਪਾਸੀਆ ਚੋਣ ਮੈਦਾਨ ਵਿੱਚ ਹਨ। ਡੀਐੱਸਡਬਲਿਯੂ ਦਫ਼ਤਰ ਵੱਲੋਂ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਉਪਰੰਤ ਸਾਰੇ ਉਮੀਦਵਾਰਾਂ ਵੱਲੋਂ ਸਟੂਡੈਂਟਸ ਸੈਂਟਰ ਉਤੇ ਸ਼ਕਤੀ ਪ੍ਰਦਰਸ਼ਨ ਕੀਤੇ ਗਏ ਅਤੇ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸੇ ਦੌਰਾਨ ਵੱਖ-ਵੱਖ ਜਥੇਬੰਦੀਆਂ ਵਿੱਚ ਚੱਲ ਰਹੇ ਜੋੜ-ਤੋੜ ਦੇ ਸਿਲਸਿਲੇ ਵਜੋਂ ਅੱਜ ਸੀ.ਵਾਈ.ਐੱਸ.ਐੱਸ., ਇਨਸੋ, ਐੱਚ.ਪੀ.ਐੱਸ.ਯੂ. ਅਤੇ ਯੂ.ਐੱਸ.ਓ. ਵਿਚਾਲੇ ਸਮਝੌਤਾ ਹੋ ਗਿਆ ਹੈ। ਚੰਡੀਗੜ੍ਹ ਪੁਲੀਸ ਅਤੇ ਪੀ.ਯੂ. ਦੀ ਸਕਿਓਰਿਟੀ ਵੱਲੋਂ ਸਾਰੇ ਗੇਟਾਂ ਉਤੇ ਚੈਕਿੰਗ ਅਭਿਆਨ ਲਗਾਤਾਰ ਜਾਰੀ ਹੈ ਅਤੇ ਬਾਹਰੀ ਵਿਅਕਤੀਆਂ ਦਾ ਦਾਖਿਲਾ ਰੋਕਿਆ ਜਾ ਰਿਹਾ ਹੈ। ਅਥਾਰਿਟੀ ਦੀ ਸਖ਼ਤੀ ਦੇ ਚਲਦਿਆਂ ਇਸ ਵਾਰ ਪ੍ਰਿੰਟਡ ਚੋਣ ਪ੍ਰਚਾਰ ਸਮੱਗਰੀ ਵੀ ਕਾਫ਼ੀ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ ਅਤੇ ਸਿਆਸੀ ਪਾਰਟੀਆਂ ਦੇ ਲੀਡਰ ਵੀ ਪਹਿਲਾਂ ਦੀ ਤਰ੍ਹਾਂ ਕੈਂਪਸ ਵਿੱਚ ਦਿਖਾਈ ਨਹੀਂ ਦੇ ਰਹੇ ਹਨ।

Advertisement

Advertisement
Advertisement
Author Image

sukhwinder singh

View all posts

Advertisement