ਲੁੱਟਾਂ-ਖੋਹਾਂ ਦੇ ਦੋੋਸ਼ ਹੇਠ 9 ਕਾਬੂ
ਪੱਤਰ ਪ੍ਰੇਰਕ
ਜਲੰਧਰ, 11 ਦਸੰਬਰ
ਦਿਹਾਤੀ ਪੁਲੀਸ ਨੇ ਨਕੋਦਰ ਸਬ ਡਿਵੀਜ਼ਨਾਂ ਵਿੱਚ ਚਾਰ ਵੱਖ-ਵੱਖ ਅਪਰੇਸ਼ਨਾਂ ਵਿੱਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਚੋਰੀ ਦੇ 7 ਮੋਬਾਈਲ ਫੋਨ, ਇੱਕ ਸਕੂਟਰ ਸਮੇਤ 8 ਚੋਰੀ ਦੇ ਵਾਹਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਬੱਗਾ, ਮਨਦੀਪ ਸਿੰਘ ਉਰਫ ਮਨੀ, ਰਾਹੁਲ ਗਿੱਲ ਉਰਫ ਗਿਆਨੀ, ਨਵਜੋਤ ਸਿੰਘ ਉਰਫ ਰਵੀ, ਨਿੰਦਰ ਕੁਮਾਰ, ਰੋਹਿਤ ਧੀਰ ਉਰਫ ਚਾਰੀਆ, ਦਰਬਾਰਾ ਰਾਮ ਉਰਫ ਬਾਰਾ, ਵਿਜੇ ਕੁਮਾਰ, ਰਾਜਨ, ਅਤੇ ਵਿਜੇ ਸਾਰੇ ਨਿਵਾਸੀ ਨਵਾਂਸ਼ਹਿਰ, ਨਕੋਦਰ, ਤੇ ਮਹਿਤਪੁਰ ਖੇਤਰਾਂ ਵਜੋਂ ਹੋਈ ਹੈ। ਐਸਐਸਪੀ ਹਰਮਨਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਡੀਐਸਪੀ ਨਕੋਦਰ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਰਹਿਮਾਨਪੁਰਾ ਚੌਕ ਨੇੜੇ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 260 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇੱਕ ਹੋਰ ਕਾਰਵਾਈ ਵਿੱਚ, ਨਕੋਦਰ ਪੁਲੀਸ ਨੇ ਜਲੰਧਰ, ਨਕੋਦਰ, ਮਹਿਤਪੁਰ ਅਤੇ ਸ਼ਾਹਕੋਟ ਖੇਤਰਾਂ ਵਿੱਚ ਲੁੱਟਾਂ-ਖੋਹਾਂ ਅਤੇ ਲੜੀਵਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ 8 ਦਸੰਬਰ ਨੂੰ ਇੰਦਰਜੀਤ ਸਿੰਘ ’ਤੇ ਹਮਲਾ ਕਰਕੇ ਉਸ ਦਾ ਮੋਬਾਈਲ ਫ਼ੋਨ, ਦਸਤਾਵੇਜ਼ ਅਤੇ ਮੋਟਰਸਾਈਕਲ ਲੁੱਟ ਲਿਆ ਸੀ।