ਡੀ-ਫਾਰਮੇਸੀ ਦੀ ਜਾਅਲੀ ਡਿਗਰੀ ਨਾਲ ਦੁਕਾਨਾਂ ਚਲਾਉਣ ਵਾਲੇ 9 ਗ੍ਰਿਫ਼ਤਾਰ
11:26 PM Dec 13, 2023 IST
ਗਗਨਦੀਪ ਅਰੋੜਾ
Advertisement
ਲੁਧਿਆਣਾ, 13 ਦਸੰਬਰ
ਪੰਜਾਬ ਦੇ ਪ੍ਰਾਈਵੇਟ ਕਾਲਜਾਂ ਤੋਂ ਡੀ-ਫਾਰਮੇਸੀ ਦੀ ਜਾਅਲੀ ਡਿਗਰੀ ਲੈ ਕੇ ਕੁਝ ਲੋਕਾਂ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਦਵਾਈਆਂ ਦੀਆਂ ਦੁਕਾਨਾਂ (ਕੈਮਿਸਟ ਸ਼ਾਪਜ਼) ਖੋਲ੍ਹੀਆਂ ਹੋਈਆਂ ਹਨ। ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਦੋ ਸਾਬਕਾ ਰਜਿਸਟਰਾਰਾਂ ਦੇ ਗ੍ਰਿਫ਼ਤਾਰ ਹੋਣ ਮਗਰੋਂ ਪੁੱਛ-ਪੜਤਾਲ ਦੌਰਾਨ ਵਿਜੀਲੈਂਸ ਦੀ ਟੀਮ ਨੂੰ ਸੂਬੇ ਵਿੱਚ ਕਰੀਬ 150 ਦੁਕਾਨਾਂ ਜਾਅਲੀ ਡਿਗਰੀ ਹੋਲਡਰਾਂ ਵੱਲੋਂ ਖੋਲ੍ਹੀਆਂ ਹੋਣ ਦੇ ਸਬੂਤ ਮਿਲੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਦੁਕਾਨਾਂ ਹਸਪਤਾਲਾਂ ਦੇ ਬਾਹਰ ਖੋਲ੍ਹੀਆਂ ਹੋਣ ਦਾ ਖਦਸ਼ਾ ਹੈ। ਵਿਜੀਲੈਂਸ ਦੀ ਟੀਮ ਨੇ ਜਾਅਲੀ ਡੀ-ਫਾਰਮੇਸੀ ਦੀ ਡਿਗਰੀ ਲੈ ਕੇ ਦੁਕਾਨ ਚਲਾਉਣ ਵਾਲੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
Advertisement
Advertisement