For the best experience, open
https://m.punjabitribuneonline.com
on your mobile browser.
Advertisement

ਨਾਕਾਬੰਦੀ ਦੌਰਾਨ ਕਾਰ ’ਚੋਂ 9.35 ਲੱਖ ਬਰਾਮਦ

08:16 AM Apr 01, 2024 IST
ਨਾਕਾਬੰਦੀ ਦੌਰਾਨ ਕਾਰ ’ਚੋਂ 9 35 ਲੱਖ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਭਦੌੜ, 31 ਮਾਰਚ
ਚੋਣ ਜ਼ਾਬਤੇ ਤਹਿਤ ਜਾਰੀ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਕਸਬਾ ਭਦੌੜ ਵਿੱਚ ਤਿੰਨਕੋਣੀ ਸੜਕ ’ਤੇ ਨਾਕਾ ਲਗਾ ਕੇ ਇਕ ਕਾਰ ’ਚੋਂ ਤਲਾਸ਼ੀ ਦੌਰਾਨ 9.35 ਲੱਖ ਰੁਪਏ ਬਰਾਮਦ ਕੀਤੇ ਹਨ। ਇੰਸਪੈਕਟਰ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਤੋਂ ਨਕਦੀ ਫੜੀ ਗਈ ਹੈ, ਉਨ੍ਹਾਂ ਦੀ ਪਛਾਣ ਪਿੰਦਰ ਸਿੰਘ ਵਾਸੀ ਅੰਮ੍ਰਿਤਸਰ, ਨਵਰੂਪ ਸਿੰਘ ਅਤੇ ਸੁਖਮਨ ਸਿੰਘ ਵਜੋਂ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕਾਂ ਅਨੁਸਾਰ ਉਹ ਮੱਝਾਂ ਦਾ ਵਪਾਰ ਕਰਦੇ ਹਨ ਤੇ ਭਵਾਨੀਗੜ੍ਹ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲੀਸ ਨੇ ਕਾਰ ਚਾਲਕਾਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ’ਚੋਂ ਇਕ ਨੇ ਕੱਪੜੇ ਵਿੱਚ ਪੈਸੇ ਪਾ ਕੇ ਲੱਕ ਨਾਲ ਬੰਨ੍ਹੇ ਹੋਏ ਸਨ। ਇੰਸਪੈਕਟਰ ਨੇ ਦੱਸਿਆ ਕਿ ਕਾਰ ਸਵਾਰ ਪੈਸਿਆਂ ਬਾਰੇ ਕੋਈ ਸਬੂਤ ਪੇਸ਼ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਐੱਸਟੀਐੱਫ ਟੀਮ ਹਵਾਲੇ ਕਰ ਦਿੱਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×