8th Indian Ocean Conference: ਹਿੰਦ ਮਹਾਸਾਗਰ ਖੇਤਰ ’ਚ ਵਿਕਾਸ ਤੇ ਸੁਰੱਖਿਆ ਲਈ ਸਾਂਝੇ ਯਤਨਾਂ ਦੀ ਲੋੜ: ਜੈਸ਼ੰਕਰ
ਮਸਕਟ, 16 ਫਰਵਰੀ
EAM Jaishankar calls for coordinated efforts to fulfil development, security aspirations of Indian Ocean region
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇਥੇ ਕਿਹਾ ਕਿ ਹਿੰਦ ਮਹਾਸਾਗਰ ਅਸਲ ਵਿੱਚ ਆਲਮੀ ਜੀਵਨ ਰੇਖਾ (The Indian Ocean is veritably a global lifeline) ਹੈ ਅਤੇ ਨਾਲ ਹੀ ਉਨ੍ਹਾਂ ਨੇ ਖੇਤਰ ਦੇ ਵਿਕਾਸ ਤੇ ਸੁੁਰੱਖਿਆ ਉਮੀਦਾਂ ਪੂਰੀਆਂ ਕਰਨ ਲਈ ਸਾਂਝੇ ਹੰਭਲੇ ਮਾਰਨ ਦੀ ਅਪੀਲ ਕੀਤੀ।
ਜੈਸ਼ੰਕਰ ਨੇ ਮਸਕਟ ’ਚ ਅੱਠਵੀਂ ਹਿੰਦ ਮਹਾਸਾਗਰ ਕਾਨਫਰੰਸ (8th Indian Ocean Conference) ਦੇ ਉਦਘਾਟਨੀ ਸੈਸ਼ਨ ਜਿਸ ਦਾ ਵਿਸ਼ਾ ‘‘ਸਮੁੰਦਰੀ ਭਾਈਵਾਲੀ ਦੇ ਨਵੇਂ ਦਿਸਹੱਦਿਆਂ ਦੀ ਯਾਤਰਾ’’ ਸੀ, ਨੂੰ ਸੰਬੋਧਨ ਕਰਦਿਆਂ ਉਕਤ ਗੱਲਾਂ ਆਖੀਆਂ।
ਉਨ੍ਹਾਂ ਆਖਿਆ, ‘‘ਹਿੰਦ ਮਹਾਸਾਗਰ ਅਸਲ ਵਿੱਚ ਆਲਮੀ ਜੀਵਨ ਰੇਖਾ (Global lifeline) ਹੈ। ਇਸ ਦਾ ਉਤਪਾਦਨ, ਯੋਗਦਾਨ ਤੇ ਸੰਪਰਕ ਮੌਜੂਦ ਵਿਸ਼ਵ ਦੇ ਸੰਚਾਲਨ ਦੇ ਤਰੀਕੇ ਲਈ ਸਭ ਤੋਂ ਅਹਿਮ ਹੈ।’’ ਉਨ੍ਹਾਂ ਮੁਤਾਬਕ, ‘‘ਅਸੀਂ ਇਤਿਹਾਸ, ਭੂਗੋਲ, ਵਿਕਾਸ, ਰਾਜਨੀਤੀ ਜਾਂ ਸੱਭਿਆਚਾਰ ਦੇ ਸੰਦਰਭ ’ਚ ਵੱਖ-ਵੱਖ ਸਮੂਹ ਹਾਂ। ਪਰ ਜਿਹੜੀ ਚੀਜ਼ ਸਾਨੂੰ ਇੱਕਜੁਟ ਕਰਦੀ ਹੈ, ਉਹ ਹੈ ਹਿੰਦ ਮਹਾਸਾਗਰ ਖੇਤਰ ਦੀ ਭਲਾਈ ਲਈ ਇੱਕੋ ਜਿਹੀ ਵਚਨਬੱਧਤਾ।’’ ਜੈਸ਼ੰਕਰ ਨੇ ਕਿਹਾ, ‘‘ਇੱਕ ਅਸਥਿਰ ਅਤੇ ਅਨਿਸ਼ਚਿਤ ਯੁੱਗ ਵਿੱਚ, ਅਸੀਂ ਸਥਿਰਤਾ ਅਤੇ ਸੁਰੱਖਿਆ ਵਿੱਚ ਯਕੀਨ ਰੱਖਦੇ ਹਾਂ। ਪਰ ਇਸ ਤੋਂ ਇਲਾਵਾ ਅਜਿਹੀਆਂ ਇੱਛਾਵਾਂ ਹਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਅਸੀਂ ਕੋਸ਼ਿਸ਼ ਕਰਦੇ ਹਾਂ। ਜਦੋਂ ਅਸੀਂ ਇੱਕ ਦੂਜੇ ਦਾ ਧਿਆਨ ਰੱਖਾਂਗੇ, ਆਪਣੀਆਂ ਸ਼ਕਤੀਆਂ ਵਧਾਵਾਂਗੇ ਅਤੇ ਆਪਣੀਆਂ ਨੀਤੀਆਂ ਦਾ ਤਾਲਮੇਲ ਕਰਾਂਗੇ ਤਾਂ ਉਨ੍ਹਾਂ ਨੂੰ ਹਾਸਲ ਕਰਨਾ ਸੁਖਾਲਾ ਹੋ ਜਾਵੇਗਾ।’’ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹਿੰਦ ਮਹਾਸਾਗਰ ’ਚ ਕਾਫੀ ਉਥਲ ਪੁਥਲ ਹੋ ਰਹੀ ਹੈ। ਦੋਵੇਂ ਪਾਸੇ ਇਹ ਸਿਖਰ ’ਤੇ ਹੈ ਪੱਛਮੀ ਏਸ਼ੀਆ ’ਚ ਇੱਕ ਗੰਭੀਰ ਸੰਘਰਸ਼ ਚੱਲ ਰਿਹਾ ਹੈ, ਜਿਸ ਦੇ ਹੋਰ ਵਧਣ ਤੇ ਗੁੰਝਲਦਾਰ ਹੋਣ ਦੇ ਆਸਾਰ ਹਨ।’’ -ਪੀਟੀਆਈ
ਜੈਸ਼ੰਕਰ ਵੱਲੋਂ ਓਮਾਨ ਦੇ ਵਿਦੇਸ਼ ਮੰਤਰੀ ਨਾਲ ਵਪਾਰ, ਨਿਵੇਸ਼ ਤੇ ਊਰਜਾ ਸਹਿਯੋਗ ’ਤੇ ਚਰਚਾ
EAM Jaishankar, Omani counterpart discuss cooperation in trade, investment, energy security
ਮਸਕਟ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਆਪਣੇ ਓਮਾਨ ਦੇ ਹਮਰੁਤਬਾ ਬਦਰ ਅਲਬੁਸੈਦੀ ਨਾਲ ਵਪਾਰ, ਨਿਵੇਸ਼ ਤੇ ਊਰਜਾ ਸੁਰੱਖਿਆ ਸਹਿਯੋਗ ਬਾਰੇ ਵਿਆਪਕ ਚਰਚਾ ਕੀਤੀ।
