ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿੰਨ ਦਿਨਾਂ ਲਈ 84 ਰੇਲ ਗੱਡੀਆਂ ਰੱਦ, 101 ਦੇ ਰੂਟ ਬਦਲੇ

08:38 AM May 11, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਮਈ
ਉੱਤਰ ਰੇਲਵੇ ਨੇ ਕਿਹਾ ਹੈ ਕਿ ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਅੰਬਾਲਾ ਕੈਂਟ ਜੰਕਸ਼ਨ-ਸਾਹਨੇਵਾਲ ਰੇਲਵੇ ਸੈਕਸ਼ਨ ’ਤੇ 11 ਤੋਂ 13 ਮਈ ਤੱਕ ਤਿੰਨ ਦਿਨਾਂ ਲਈ 84 ਰੇਲ ਗੱਡੀਆਂ ਰੱਦ ਰਹਿਣਗੀਆਂ। ਇਨ੍ਹਾਂ ਵਿਚ ਬਹੁਤੀਆਂ ਗੱਡੀਆਂ ਦਿੱਲੀ ਤੋਂ ਚੱਲ ਕੇ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ, ਊਧਮਪੁਰ, ਅੰਮ੍ਰਿਤਸਰ, ਪਠਾਨਕੋਟ, ਜਲੰਧਰ, ਬਠਿੰਡਾ, ਫ਼ਾਜ਼ਿਲਕਾ ਆਦਿ ਰੇਲਵੇ ਸਟੇਸ਼ਨਾਂ ਵੱਲ ਜਾਣੀਆਂ ਹਨ। ਇਨ੍ਹਾਂ ਤੋਂ ਇਲਾਵਾ ਧੂਰੀ, ਅੰਮ੍ਰਿਤਸਰ-ਹਿਸਾਰ, ਚੰਡੀਗੜ੍ਹ-ਫ਼ਿਰੋਜ਼ਪੁਰ, ਰਿਸ਼ੀਕੇਸ਼- ਸ੍ਰੀਗੰਗਾਨਗਰ, ਭਿਵਾਨੀ-ਧੂਰੀ, ਧੂਰੀ-ਸਿਰਸਾ, ਰੋਹਤਕ-ਪਾਣੀਪਤ, ਕੁਰੂਕਸ਼ੇਤਰਾ-ਜੀਂਦ ਆਦਿ ਰੂਟਾਂ ’ਤੇ ਵੀ ਰੇਲ ਗੱਡੀਆਂ ਤਿੰਨ ਦਿਨ ਰੱਦ ਰਹਿਣਗੀਆਂ। ਰੇਲਵੇ ਵੱਲੋਂ 101 ਗੱਡੀਆਂ ਦੇ ਰੂਟ ਬਦਲੇ ਗਏ ਹਨ। ਕੁਝ ਗੱਡੀਆਂ ਜਾਖ਼ਲ-ਧੂਰੀ-ਲੁਧਿਆਣਾ ਅਤੇ ਕੁਝ ਅੰਬਾਲਾ ਕੈਂਟ-ਚੰਡੀਗੜ੍ਹ-ਨਿਊ ਮੋਰਿੰਡਾ, ਸਰਹਿੰਦ, ਸਾਹਨੇਵਾਲ ਰੂਟ ’ਤੇ ਚਲਾਈਆਂ ਗਈਆਂ ਹਨ। ਇਨ੍ਹਾਂ ਤੋਂ ਬਿਨਾਂ 20 ਗੱਡੀਆਂ ਅਜਿਹੀਆਂ ਹਨ ਜੋ ਰਾਹ ਵਿਚ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ’ਚ ਬਾਰਮੇੜ-ਜੰਮੂ-ਤਵੀ ਗੱਡੀ ਦਿੱਲੀ ਤੱਕ, ਬਾਰਮੇੜ-ਰਿਸ਼ੀਕੇਸ਼ ਬਠਿੰਡੇ ਤੱਕ, ਅੰਬਾਲਾ-ਸ੍ਰੀਗੰਗਾਨਗਰ ਬਠਿੰਡੇ ਤੱਕ, ਦਰਭੰਗਾ-ਅੰਮ੍ਰਿਤਸਰ, ਹਰਿਦੁਆਰ-ਊਨਾ, ਨੰਗਲ ਡੈਮ-ਕੋਲਕਾਤਾ ਸ਼ਾਮਲ ਹਨ।

Advertisement

Advertisement
Advertisement