’84 ਦੰਗੇ: ਟਾਈਟਲਰ ਖ਼ਿਲਾਫ਼ ਕੇਸ ’ਚ ਸਾਬਕਾ ਪੁਲੀਸ ਅਧਿਕਾਰੀਆਂ ਨੂੰ ਸੰਮਨ
07:46 AM Nov 24, 2024 IST
Advertisement
ਨਵੀਂ ਦਿੱਲੀ, 23 ਨਵੰਬਰ
ਇੱਥੋਂ ਦੀ ਅਦਾਲਤ ਨੇ ਅੱਜ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਦੋ ਸਾਬਕਾ ਪੁਲੀਸ ਅਧਿਕਾਰੀਆਂ ਨੂੰ ਗਵਾਹ ਵਜੋਂ ਤਲਬ ਕੀਤਾ ਹੈ। ਇਹ ਮਾਮਲਾ 1984 ’ਚ ਇੱਥੇ ਗੁਰਦੁਆਰਾ ਪੁਲ ਬੰਗਸ਼ ’ਚ ਤਿੰਨ ਸਿੱਖਾਂ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਵਿਸ਼ੇਸ਼ ਸੀਬੀਆਈ ਜੱਜ ਜਿਤੇਂਦਰ ਸਿੰਘ ਜੋ ਇੱਕ ਹੋਰ ਗਵਾਹ ਮਨਮੋਹਨ ਕੌਰ ਦਾ ਬਿਆਨ ਦਰਜ ਕਰਨ ਵਾਲੇ ਸਨ, ਨੂੰ ਸੰਘੀ ਜਾਂਚ ਏਜੰਸੀ ਨੇ ਸੂਚਿਤ ਕੀਤਾ ਕਿ ਸੰਮਨ ਉਨ੍ਹਾਂ ਦੇ ਪਤੇ ’ਤੇ ਨਹੀਂ ਭੇਜਿਆ ਜਾ ਸਕਿਆ। ਸੀਬੀਆਈ ਨੇ ਮਨਮੋਹਨ ਕੌਰ ਨੂੰ ਦੁਬਾਰਾ ਸੰਮਨ ਭੇਜਣ ਲਈ ਸਮਾਂ ਮੰਗਿਆ। ਅਦਾਲਤ ਨੇ ਇਸ ਦੀ ਇਜਾਜ਼ਤ ਦੇ ਦਿੱਤੀ। ਇਸ ਮਗਰੋਂ ਅਦਾਲਤ ਨੇ ਸਾਬਕਾ ਪੁਲੀਸ ਅਧਿਕਾਰੀਆਂ ਧਰਮ ਚੰਦਰਸ਼ੇਖਰ ਅਤੇ ਰਵੀ ਸ਼ਰਮਾ ਨੂੰ ਸੰਮਨ ਜਾਰੀ ਕੀਤੇ ਅਤੇ ਉਨ੍ਹਾਂ ਨੂੰ ਸੁਣਵਾਈ ਦੀ ਅਗਲੀ ਤਰੀਕ 2 ਦਸੰਬਰ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਟਾਈਟਲਰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਸਾਹਮਣੇ ਪੇਸ਼ ਹੋਇਆ। -ਪੀਟੀਆਈ
Advertisement
Advertisement
Advertisement