ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਵਿੱਚ ਮਲੇਰੀਆ ਦੇ 81 ਮਰੀਜ਼ ਮਿਲੇ

10:30 AM Oct 09, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਕੌਮੀ ਰਾਜਧਾਨੀ ਵਿੱਚ ਮਲੇਰੀਆ ਪੈਰ ਪਸਾਰਨ ਲੱਗਾ ਹੈ। ਜਾਣਕਾਰੀ ਅਨੁਸਾਰ ਅਕਤੂਬਰ ਦੇ ਪਹਿਲੇ ਪੰਜ ਦਿਨਾਂ ਦੇ ਅੰਦਰ ਰਾਸ਼ਟਰੀ ਰਾਜਧਾਨੀ ਵਿੱਚ ਮਲੇਰੀਆ ਦੇ 81 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ਵਿੱਚ ਅਕਤੂਬਰ ਦੇ ਪਹਿਲੇ ਹਫ਼ਤੇ ਮਲੇਰੀਆ ਅਤੇ ਡੇਂਗੂ ਦੇ ਮਰੀਜ਼ਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਨਗਰ ਨਿਗਮ ਅਨੁਸਾਰ ਡੇਂਗੂ ਬੁਖਾਰ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਅਕਤੂਬਰ ਦੇ ਪਹਿਲੇ ਪੰਜ ਦਿਨਾਂ ਦੇ ਅੰਦਰ ਰਾਸ਼ਟਰੀ ਰਾਜਧਾਨੀ ਵਿੱਚ ਮਲੇਰੀਆ ਦੇ 81 ਨਵੇਂ ਮਾਮਲੇ ਦਰਜ ਕੀਤੇ ਗਏ ਜੋ ਪਿਛਲੇ ਪੰਜ ਸਾਲਾਂ ਵਿੱਚ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਦਰਜ ਕੀਤੇ ਗਏ ਕੇਸਾਂ ਤੋਂ ਵੱਧ ਹਨ। ਦਿੱਲੀ ਵਿੱਚ ਅਕਤੂਬਰ 2023 ਵਿੱਚ ਮਲੇਰੀਆ ਦੇ 37 ਕੇਸ, 2022 ਵਿੱਚ 75 ਕੇਸ, 2021 ਵਿੱਚ 47 ਅਤੇ 2020 ਵਿੱਚ 34 ਮਾਮਲੇ ਦਰਜ ਕੀਤੇ ਗਏ। ਮਾਸਿਕ ਰੁਝਾਨ ਦਰਸਾਉਂਦੇ ਹਨ ਕਿ ਸਾਲ ਦੇ ਹਰ ਮਹੀਨੇ ਦੌਰਾਨ ਮਲੇਰੀਆ ਦੇ ਕੇਸਾਂ ਦੀ ਗਿਣਤੀ, ਰਿਪੋਰਟ ਕੀਤੇ ਗਏ ਕੇਸਾਂ ਦੀ ਗਿਣਤੀ ਨਾਲੋਂ ਵੱਧ ਸੀ।
ਇਸ ਸਾਲ ਮਲੇਰੀਆ ਦੀ ਕੁੱਲ ਗਿਣਤੀ 511 ਤੱਕ ਪਹੁੰਚ ਗਈ ਹੈ, ਜਦੋਂ ਕਿ ਅਧੂਰੇ ਜਾਂ ਗਲਤ ਪਤਿਆਂ ਨਾਲ 140 ਹੋਰ ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ 5 ਅਕਤੂਬਰ ਤੱਕ 485 ਨਵੇਂ ਕੇਸਾਂ ਦੇ ਨਾਲ ਡੇਂਗੂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਨਾਲ ਵੀ ਜੂਝ ਰਹੀ ਹੈ, ਜਿਸ ਨਾਲ ਸਾਲ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 2,115 ਹੋ ਗਈ ਹੈ। ਹਾਲਾਂਕਿ ਪਿਛਲੇ ਸਾਲ ਪੰਜ ਸਾਲਾਂ ਵਿੱਚ ਡੇਂਗੂ ਦੇ ਸਭ ਤੋਂ ਵੱਧ 3,535 ਮਾਮਲੇ ਸਾਹਮਣੇ ਆਏ ਸਨ। ਨਿਗਮ ਅਨੁਸਾਰ ਮਲੇਰੀਆ ਤੇ ਡੇਂਗੂ ਦੀ ਰੋਕਥਾਮ ਲਈ ਫੌਗਿੰਗ ਸ਼ੁਰੂ ਕਰ ਦਿੱਤੀ ਹੈ।

Advertisement

Advertisement