ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਾਲੀ ਸਾੜਨ ਤੋਂ ਰੋਕਣ ਲਈ 8 ਹਜ਼ਾਰ ਪੁਲੀਸ ਕਰਮੀ ਤਾਇਨਾਤ

07:09 AM Oct 06, 2024 IST
File photo--A farmer laubourer burn paddy stubble while birds fly in the pullted sky in a field on the outskirts of Jalandhar.Tribune Photo:Malkiat Singh

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 5 ਅਕਤੂਬਰ
ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਵੱਖ ਵੱਖ ਵਿਭਾਗਾਂ ਦੀ ਮਦਦ ਵਾਸਤੇ ਸੀਨੀਅਰ ਅਫਸਰਾਂ ਦੇ ਨਾਲ ਨਾਲ ਅੱਠ ਹਜ਼ਾਰ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ।
ਪੁਲੀਸ ਦੀਆਂ ਟੀਮਾਂ, ਜਿਨ੍ਹਾਂ ’ਚ 612 ਉਡਣ ਦਸਤੇ ਜਾਂ ਗਸ਼ਤ ਕਰਨ ਵਾਲੀਆਂ ਪਾਰਟੀਆਂ ਸ਼ਾਮਲ ਹਨ, ਇੰਸਪੈਕਟਰ ਤੋਂ ਲੈ ਕੇ ਵਿਸ਼ੇਸ਼ ਡੀਜੀਪੀ ਰੈਂਕ ਦੇ ਅਫਸਰਾਂ ਦੀ ਨਿਗਰਾਨੀ ਹੇਠ ਜ਼ਮੀਨੀ ਪੱਧਰ ’ਤੇ ਕੰਮ ਕਰਨਗੀਆਂ। ਪੰਜਾਬ ਪੁਲੀਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਕਿਹਾ, ‘ਇਹ ਟੀਮਾਂ ਹੋਰਨਾਂ ਵਿਭਾਗਾਂ ਦੇ ਉਡਣ ਦਸਤਿਆਂ ਜਾਂ ਗਸ਼ਤ ਪਾਰਟੀਆਂ ਤੋਂ ਵੱਖਰੀਆਂ ਹਨ।’ ਡੀਜੀਪੀ ਯਾਦਵ ਨੇ ਕਿਹਾ ਕਿ ਪੁਲੀਸ ਟੀਮਾਂ ਨੂੰ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ, ‘28 ਪੁਲੀਸ ਜ਼ਿਲ੍ਹਿਆਂ ਦੇ ਮੁਖੀਆਂ ਤੇ ਕਮਿਸ਼ਨਰੇਟ ਨੂੰ ਅਤਿ-ਸੰਵੇਦਨਸ਼ੀਲ ਥਾਵਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ 28 ਐੱਸਪੀਜ਼ ਤੇ ਇੰਨੇ ਹੀ ਡੀਐੱਸਪੀਜ਼ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਜਾਂਚ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।’ ਇਨ੍ਹਾਂ ਟੀਮਾਂ ਨੂੰ ਖੇਤਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਨਾ ਸਿਰਫ਼ ਸਥਾਨਕ ਪੱਧਰ ’ਤੇ ਸਗੋਂ ਨਵੀਂ ਦਿੱਲੀ ’ਚ ਵੀ ਹਵਾ ਪ੍ਰਦੂਸ਼ਣ ਵੱਧਦਾ ਹੈ। ਪੰਜਾਬ ’ਚ ਹੁਣ ਤੱਕ ਪਰਾਲੀ ਸਾੜਨ ਦੇ 193 ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਪਿਛਲੇ ਸਾਲ ਇਸੇ ਤਰੀਕ ਤੱਕ ਦੇ ਮੁਕਾਬਲੇ 75 ਫੀਸਦ ਘੱਟ ਹਨ। ਜਾਗਰੂਕਤਾ ਦੇ ਨਾਲ ਨਾਲ ਸਰਕਾਰ ਦੀ ਨਿਗਰਾਨੀ ਤੇ ਪੁਲੀਸ ਵੱਲੋਂ ਦਰਜ ਕੀਤੇ ਜਾ ਰਹੇ ਕੇਸਾਂ ਕਾਰਨ ਵੀ ਅਜਿਹੀਆਂ ਘਟਨਾਵਾਂ ’ਚ ਕਮੀ ਆਈ ਹੈ। ਵਾਢੀ ’ਚ ਦੇਰ ਹੋਣਾ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਘਟਣ ਦਾ ਕਾਰਨ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹੁਣ ਤੱਕ 6 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

Advertisement

Advertisement