For the best experience, open
https://m.punjabitribuneonline.com
on your mobile browser.
Advertisement

ਕੈਂਪ ਵਿੱਚ 80 ਯੂਨਿਟ ਖੂਨ ਇਕੱਤਰ

08:13 AM Mar 24, 2024 IST
ਕੈਂਪ ਵਿੱਚ 80 ਯੂਨਿਟ ਖੂਨ ਇਕੱਤਰ
ਕੈਂਪ ਦੌਰਾਨ ਖੂਨਦਾਨ ਕਰਦੀ ਹੋਈ ਇੱਕ ਮਹਿਲਾ। -ਫੋਟੋ: ਸਿੰਗਲਾ
Advertisement

ਬਰੇਟਾ

Advertisement

ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਬਰੇਟਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 93ਵੇਂ ਸ਼ਹੀਦੀ ਦਿਹਾੜੇ ਮੌਕੇ ਖ਼ੂਨਦਾਨ ਕੈਂਪ ਲਗਾਇਆ, ਜਿੱਥੇ ਕਰੀਬ 80 ਦਾਨੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਵਿੱਚ ਔਰਤਾਂ ਵੱਲੋਂ ਵੀ ਖੂਨਦਾਨ ਦੇਣ ਵਿੱਚ ਅਹਿਮ ਯੋਗਦਾਨ ਪਾਉਂਦੇ ਹੋਏ ਦਲਜੀਤ ਕੌਰ ਡਸਕਾ ਨੇ ਕਿਹਾ ਕਿ ਉਸ ਵੱਲੋਂ 10ਵੀਂ ਵਾਰ ਖੂਨਦਾਨ ਕੀਤਾ ਗਿਆ ਹੈ। ਨੇਕੀ ਫਾਊਂਡੇਸ਼ਨ ਵੱਲੋਂ ਸਾਰੇ ਖ਼ੂਨਦਾਨੀਆਂ ਨੂੰ ਮੌਕੇ ’ਤੇ ਸ਼ਹੀਦ ਭਗਤ ਸਿੰਘ ਦੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਖ਼ੂਨਦਾਨੀਆਂ ਦਾ ਹੌਸਲਾ ਵਧਾਉਂਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਕੈਂਪ ਨੂੰ ਸਫ਼ਲ ਬਣਾਉਣ ਵਿੱਚ ਰਵੀ ਸ਼ਰਮਾ ਕੁਲਰੀਆਂ, ਮਾਸਟਰ ਸੁਰੇਸ਼ ਕੁਮਾਰ ਜੁਗਲਾਨ ਅਤੇ ਲਾਲੂ ਸ਼ਰਮਾ ਭਾਰਦਵਾਜ ਨੇ ਵਿਸ਼ੇਸ਼ ਭੂਮਿਕਾ ਨਿਭਾਈ। -ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×