For the best experience, open
https://m.punjabitribuneonline.com
on your mobile browser.
Advertisement

ਮਿੱਟੀ ਦੀਆਂ ਢਿੱਗਾਂ ਹੇਠ ਦਬਣ ਕਰਕੇ 8 ਵਿਅਕਤੀ ਦੱਬ ਗਏ 2 ਦੀ ਮੌਤ

06:21 PM Apr 05, 2024 IST
ਮਿੱਟੀ ਦੀਆਂ ਢਿੱਗਾਂ ਹੇਠ ਦਬਣ ਕਰਕੇ 8 ਵਿਅਕਤੀ ਦੱਬ ਗਏ 2 ਦੀ ਮੌਤ
Advertisement

ਪੱਤਰ ਪ੍ਰੇਰਕ

Advertisement

ਯਮੁਨਾਨਗਰ, 5 ਅਪਰੈਲ

ਇੱਥੋਂ ਦੇ ਬਲਾਕ ਸਢੌਰਾ ਦੇ ਪਿੰਡ ਰਤੌਲੀ ਵਿੱਚ ਮਿੱਟੀ ਦੀਆਂ ਢਿੱਗਾਂ ਹੇਠ ਦਬਣ ਕਰਕੇ ਅੱਠ ਪਿੰਡ ਵਾਸੀ ਦੱਬ ਗਏ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ । ਮ੍ਰਿਤਕਾਂ ਦੀ ਪਛਾਣ ਇਸੇ ਪਿੰਡ ਦੀ ਸਤਾਰਾ (52) ਅਤੇ ਨਸਰੀਨ (28) ਵੱਜੋਂ ਹੋਈ ਹੈ ਜਦਕਿ ਪਰਵੇਜ਼ (14), ਅਫਸਾਨਾ (35), ਮਨਜ਼ੂਰ ਹਸਨ (32), ਮਨਜ਼ੂਰ ਹਸਨ ਦੀ ਪਤਨੀ ਸਲਮਾ (29), ਉਨ੍ਹਾਂ ਦੀ ਛੇ ਸਾਲਾ ਬੇਟੀ ਮੁਸਕਾਨ ਅਤੇ ਮੰਜ਼ੂਰ ਹਸਨ ਦੀ ਭੈਣ ਸੂਫੀ (17) ਜ਼ਖਮੀ ਹੋ ਗਏ । ਜ਼ਖਮੀਆਂ 'ਚ ਨਸਰੀਨ ਦਾ ਪੁੱਤਰ ਪਰਵੇਜ਼ ਸਭ ਤੋਂ ਗੰਭੀਰ ਹੈ । ਸਾਰੇ ਜ਼ਖਮੀਆਂ ਨੂੰ ਟਰੌਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ । ਪਰਵੇਜ਼ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਦਕਿ ਬਾਕੀ ਸਾਰੇ ਟਰੌਮਾ ਸੈਂਟਰ ਵਿੱਚ ਹੀ ਜ਼ੇਰੇ ਇਲਾਜ ਹਨ । ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਢੌਰਾ ਦੀ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦਰਅਸਲ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ, ਇਸ ਲਈ ਰੋਜ਼ੇ ਵੀ ਚੱਲ ਰਹੇ ਹਨ । ਮੁਸਲਿਮ ਭਾਈਚਾਰੇ ਦੇ ਲੋਕ ਈਦ ਦੇ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਆਪਣੇ ਘਰਾਂ ਨੂੰ ਵੀ ਸਜਾਉਂਦੇ ਹਨ । ਪਿੰਡ ਰਤੌਲੀ ਵਿੱਚ ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਦੇ ਘਰ ਮਿੱਟੀ ਦੇ ਬਣੇ ਹੋਏ ਹਨ ਜਿਨ੍ਹਾਂ ਨੂੰ ਲਿੱਪਣ ਲਈ ਇਹ ਲੋਕ ਪਿੰਡ ਦੇ ਨੇੜੇ ਬਣੇ ਸ਼ੈੱਡ ਤੋਂ ਮਿੱਟੀ ਲੈਣ ਲਈ ਗਏ ਸੀ । ਜਦੋਂ ਸਾਰੇ ਇਕੱਠੇ ਹੋ ਕੇ ਮਿੱਟੀ ਪੁੱਟ ਰਹੇ ਸਨ ਤਾਂ ਅਚਾਨਕ ਉਨ੍ਹਾਂ 'ਤੇ ਮਿੱਟੀ ਦਾ ਵੱਡਾ ਢੇਰ ਡਿੱਗ ਪਿਆ । ਢੇਰ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਘਰਾਂ 'ਚ ਰਹਿੰਦੇ ਅਤੇ ਖੇਤਾਂ 'ਚ ਕੰਮ ਕਰਦੇ ਕਿਸਾਨ ਤੁਰੰਤ ਮੌਕੇ ਪਹੁੰਚ ਗਏ ਅਤੇ ਕਈਆਂ ਨੇ ਪਿੰਡ ਜਾ ਕੇ ਹੋਰਨਾਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਅਤੇ ਸਾਰਿਆਂ ਨੇ ਮਿਲ ਕੇ ਇਨ੍ਹਾਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ । ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਢੌਰਾ ਪੀਐਚਸੀ ਸੈਂਟਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਹਿਲਾ ਸਤਾਰਾ ਅਤੇ ਨਸਰੀਨ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਹੋਰ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Advertisement
Author Image

amartribune@gmail.com

View all posts

Advertisement
Advertisement
×