ਮੈਕਸੀਕੋ ਤੱਟ ਕੋਲ ਕਿਸ਼ਤੀ ਹਾਦਸੇ ’ਚ 8 ਵਿਅਕਤੀਆਂ ਦੀ ਮੌਤ, ਮਰਨ ਵਾਲੇ ਏਸ਼ੀਆ ਮੂਲ ਦੇ
12:19 PM Mar 30, 2024 IST
Advertisement
ਮੈਕਸੀਕੋ ਸਿਟੀ, 30 ਮਾਰਚ
ਮੈਕਸੀਕੋ ਦੇ ਦੱਖਣੀ ਪ੍ਰਸ਼ਾਂਤ ਤੱਟ ਕੋਲ ਕਿਸ਼ਤੀ ਹਾਦਸੇ ਵਿੱਚ ਅੱਠ ਪਰਵਾਸੀਆਂ ਦੀ ਮੌਤ ਹੋ ਗਈ। ਮੁੱਢਲੀ ਜਾਂਚ ਦੇ ਆਧਾਰ 'ਤੇ ਪਤਾ ਲੱਗਿਆ ਹੈ ਕਿ ਮਰਨ ਵਾਲੇ ਏਸ਼ਿਆਈ ਮੂਲ ਦੇ ਸਨ। ਮੈਕਸੀਕੋ ਦੇ ਦੱਖਣੀ ਰਾਜ ਓਆਕਸਾਕਾ ਵਿੱਚ ਸਰਕਾਰੀ ਵਕੀਲਾਂ ਨੇ ਕਿਹਾ ਕਿ ਹਾਦਸੇ ਵਿੱਚ ਬਚੇ ਏਸ਼ਿਆਈ ਵਿਅਕਤੀ ਨੂੰ ਲੱਭ ਲਿਆ ਗਿਆ ਹੈ। ਮੁੱਢਲੀ ਜਾਂਚ ਦੇ ਆਧਾਰ 'ਤੇ ਅਜਿਹਾ ਜਾਪਦਾ ਹੈ ਕਿ ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕ ਏਸ਼ੀਆ ਦੇ ਸਨ। ਲਾਸ਼ਾਂ ਪਲੇਆ ਵਿਸੇਂਟ ਕਸਬੇ ਦੇ ਬੀਚ ਨੇੜੇ ਮਿਲੀਆਂ ਹਨ। ਕਿਸ਼ਤੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
Advertisement