ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਤਰਰਾਜੀ ਗਰੋਹ ਦੇ 8 ਮੈਂਬਰ ਕਾਬੂ

07:15 AM Jun 12, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 11 ਜੂਨ
ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਟੀਮ ਨੇ ਮੋਬਾਈਲ ਟਾਵਰਾਂ ਤੋ ਸੈਸਟਿਵ ਟੈਕਨੀਕਲ ਉਪਕਰਨ (ਇਲੈਕਟ੍ਰਾਨਿਕ ਡਿਵਾਈਸ) ਆਰਆਰਯੂ/ਬੀਟੀਐਸ (ਰਿਮੋਰਟ ਰੇਡੀਓ ਯੂਨਿਟ/ਬੇਸ ਟਰਾਂਸੀਵਰ ਸਟੇਸ਼ਨ) ਆਦਿ ਚੋਰੀ ਕਰਨ ਵਾਲ਼ੇ ਅੱਠ ਮੈਂਬਰੀ ਅੰਤਰਰਾਜੀ ਗਰੋਹ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਡੇਢ ਕਰੋੜ ਰੁਪਏ ਦੇ ਉਪਕਰਨ ਬਰਾਮਦ ਕੀਤੇ ਗਏ ਹਨ। ਨੇੜਲੇ ਪਿੰਡ ਕੌਲੀ ਕੋਲ਼ੋਂ ਗ੍ਰਿਫਤਾਰ ਕੀਤੇ ਗਏ ਇਸ ਗਰੋਹ ਨੇ ਜਿਥੇ ਦੇਸ਼ ਭਰ ਵਿਚ ਅਜਿਹੀਆਂ ਅਨੇਕਾਂ ਚੋਰੀਆਂ ਕਰਨੀਆਂ ਮੰਨੀਆਂ ਹਨ, ਉਥੇ ਹੀ ਪੰਜਾਬ ’ਚ ਵੀ ਅਜਿਹੀ ਚੋਰੀ ਦੀਆਂ 60 ਵਾਰਦਾਤਾਂ ਮੰਨੀਆਂ ਹਨ। ਚੋਰੀ ਕੀਤੇ ਉਪਰਨ ਵਿਦੇਸ਼ਾਂ ’ਚ ਵੇਚੇ ਜਾਂਦੇ ਸਨ। ਇਹ ਜਾਣਕਾਰੀ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਦਿੱਤੀ। ਉਨ੍ਹਾਂ ਨਾਲ ਐਸਪੀ ਸਿਟੀ ਸਰਫਰਾਜ ਆਲਮ ਅਤੇ ਐਸਪੀ ਇਨਵੈਸ਼ਟੀਗੇਸ਼ਨ ਯੋਗੇਸ਼ ਸ਼ਰਮਾ ਵੀ ਮੌਜੂਦ ਸਨ।
ਮੁਲਜ਼ਮਾਂ ਦੀ ਪਛਾਣ ਸੁਭਾਸ਼ ਕੁਮਾਰ ਵਾਸੀ ਬਿਹਾਰ ਹਾਲ ਅਬਾਦ ਰਾਜਪੁਰਾ, ਜਤਿੰਦਰ ਕੁਮਾਰ ਵਾਸੀ ਬਿਹਾਰ ਹਾਲ ਆਬਾਦ ਰਾਜਪੁਰਾ, ਨਵਾਜਿਸ ਖਾਨ ਵਾਸੀ ਮੱਧ ਪ੍ਰਦੇਸ਼ ਹਾਲ ਆਬਾਦ ਰਾਜਪੁਰਾ, ਜਸਵਿੰਦਰ ਸਿੰਘ ਜੱਸੀ ਵਾਸੀ ਢਕਾਨਸੁ ਕਲੋਨੀ ਰਾਜਪੁਰਾ, ਭਿੰਦਾ ਸਿੰਘ ਵਾਸੀ ਪੰਨੀਵਾਲਾ ਰੁਲਦੂ (ਹਰਿਆਣਾ), ਮੋਹਿਤ ਕੁਮਾਰ ਮੋਨੂੰ ਵਾਸੀ ਬਾਜੀਦਪੁਰ ਯੂ.ਪੀ ਹਾਲ ਰਾਜਪੁਰਾ, ਹਰਬੰਸ ਸਿੰਘ ਹੈਪੀ ਪਿੰਡ ਮਹਿਤਾ ਜਿਲ੍ਹਾ ਬਠਿੰਡਾ ਅਤੇ ਗੌਰਵ ਸੂਦ ਦੀਪੂ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।

Advertisement

Advertisement
Advertisement