ਹਾਦਸੇ ’ਚ 6 ਵਿਦਿਆਰਥੀਆਂ ਸਣੇ 8 ਜ਼ਖ਼ਮੀ
06:38 AM May 05, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਮਈ
ਅੰਬਾਲਾ-ਜਗਾਧਰੀ ਰੋਡ ’ਤੇ ਕਾਲਪੀ ਕੋਲ ਕਾਰ ਅਤੇ ਥ੍ਰੀਵ੍ਹੀਲਰ ਦੀ ਟੱਕਰ ਵਿੱਚ ਐਮਐਮ ਯੂਨੀਵਰਸਿਟੀ ਮੁਲਾਣਾ ਦੇ 6 ਵਿਦਿਆਰਥੀ, ਆਟੋ ਚਾਲਕ ਅਤੇ ਇਕ ਹੋਰ ਸਵਾਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਦਾਖ਼ਲ ਕਰਾਇਆ ਗਿਆ ਹੈ। ਹਾਦਸਾ ਅੱਜ ਵੱਡੇ ਤੜਕੇ ਸਾਹਾ-ਕਾਲਪੀ ਕੋਲ ਵਾਪਰਿਆ। ਜਾਣਕਾਰੀ ਅਨੁਸਾਰ ਲੰਘੀ ਰਾਤ ਮੁਲਾਣਾ ਮੈਡੀਕਲ ਕਾਲਜ ਦੇ ਵਿਦਿਆਰਥੀ ਬਿਹਾਰ ਆਪਣੇ ਘਰਾਂ ਨੂੰ ਜਾਣ ਲਈ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੇ ਸਨ। ਗੱਡੀ ਲੇਟ ਹੋਣ ਕਰ ਕੇ ਉਹ ਮੁਲਾਣਾ ਵਾਪਸ ਜਾਣ ਲਈ ਆਟੋ ਵਿੱਚ ਸਵਾਰ ਹੋ ਗਏ। ਜਿਉਂ ਹੀ ਉਹ ਕਾਲਪੀ ਕੋਲ ਪਹੁੰਚੇ ਤਾਂ ਅਚਾਨਕ ਇਕ ਕਾਰ ਚਾਲਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 6 ਮੈਡੀਕਲ ਵਿਦਿਆਰਥੀਆਂ ਤੋਂ ਬਿਨਾ ਆਟੋ ਚਾਲਕ ਵਿਨੋਦ ਅਤੇ ਭਾਵੇਸ਼ ਜ਼ਖ਼ਮੀ ਹੋ ਗਏ।
Advertisement
Advertisement
Related News
Advertisement