For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ ਤੋਂ ਲਿਆਂਦੀ ਜਾ ਰਹੀ 8.315 ਕਿਲੋ ਹੈਰੋਇਨ ਬਰਾਮਦ

08:40 AM Apr 23, 2024 IST
ਜੰਮੂ ਕਸ਼ਮੀਰ ਤੋਂ ਲਿਆਂਦੀ ਜਾ ਰਹੀ 8 315 ਕਿਲੋ ਹੈਰੋਇਨ ਬਰਾਮਦ
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਐੱਨਪੀ ਧਵਨ
ਪਠਾਨਕੋਟ, 22 ਅਪਰੈਲ
ਪਠਾਨਕੋਟ ਦੀ ਪੁਲੀਸ ਨੇ ਜੰਮੂ-ਕਸ਼ਮੀਰ ਵਿੱਚੋਂ ਪੰਜਾਬ ਲਿਆਂਦੀ ਜਾ ਰਹੀ 8. 315 ਕਿੱਲੋ ਹੈਰੋਇਨ, 5 ਲੱਖ ਰੁਪਏ ਦੀ ਡਰੱਗ ਮਨੀ ਸਣੇ ਤਿੰਨ ਮੁਲਜ਼ਮਾਂ ਨੂੰ ਇਨੋਵਾ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਅੰਤਰਰਾਸ਼ਟਰੀ ਮੰਡੀ ਵਿੱਚ ਹੈਰੋਇਨ ਦਾ ਮੁੱਲ 50 ਕਰੋੜ ਰੁਪਏ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇੰਨੀ ਵੱਡੀ ਖੇਪ ਪਲਾਸਟਿਕ ਦੇ 8 ਪੈਕਟਾਂ ਵਿੱਚ ਇਨੋਵਾ ਕਾਰ ਦੀ ਤੇਲ ਵਾਲੀ ਟੈਂਕੀ ਵਿੱਚ ਬਣਾਏ ਗਏ ਇੱਕ ਗੁਪਤ ਖਾਨੇ ਵਿੱਚ ਛੁਪਾ ਕੇ ਲਿਆਂਦੀ ਜਾ ਰਹੀ ਸੀ। ਇਨ੍ਹਾਂ ਕੌਮਾਂਤਰੀ ਨਸ਼ਾ ਤਸਕਰਾਂ ਦਾ ਮੁੱਖ ਸਰਗਣਾ ਬੀ-ਕੈਟਾਗਰੀ ਦਾ ਗੈਂਗਸਟਰ ਹਰਪਾਲ ਸਿੰਘ ਉਰਫ ਬਿੱਟੂ ਭਲਵਾਨ ਵਾਸੀ ਜਾਮਾ ਰਾਏ, ਜ਼ਿਲ੍ਹਾ ਤਰਨ ਤਾਰਨ ਦੱਸਿਆ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਉਹ ਇੰਗਲੈਂਡ ਵਿੱਚੋਂ ਹੀ ਆਪਣਾ ਨੈੱਟਵਰਕ ਚਲਾ ਰਿਹਾ ਹੈ। ਸਰਹੱਦੀ ਰੇਂਜ ਅੰਮ੍ਰਿਤਸਰ ਦੇ ਡੀਆਈਜੀ ਰਾਕੇਸ਼ ਕੌਸ਼ਲ ਨੇ ਦੱਸਿਆ ਕਿ 17 ਅਪਰੈਲ ਨੂੰ ਇੰਟਰ ਸਟੇਟ ਨਾਕੇ ਮਾਧੋਪੁਰ ’ਤੇ ਜੰਮੂ-ਕਸ਼ਮੀਰ ਵੱਲੋਂ ਆ ਰਹੇ ਵਾਹਨਾਂ ਦੀ ਚੈਕਿੰਗ ਦੌਰਾਨ ਇਨੋਵਾ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ’ਚ ਸਵਾਰ ਗੁਰਜੰਟ ਸਿੰਘ ਉਰਫ ਰਵੀ ਤੇ ਸਿਮਰਜੀਤ ਸਿੰਘ ਉਰਫ ਨਿੱਕਾ ਬਾਠ ਵਾਸੀ ਕਿਲ੍ਹਾ ਮੁਹੱਲਾ ਫਤਿਆਬਾਦ, ਜ਼ਿਲ੍ਹਾ ਤਰਨ ਤਾਰਨ ਕੋਲੋਂ 15 ਗ੍ਰਾਮ ਹੈਰੋਇਨ ਤੇ 5 ਲੱਖ ਦੀ ਡਰੱਗ ਮਨੀ ਬਰਾਮਦ ਹੋਈ। ਮੁਲਜ਼ਮਾਂ ਕੋਲੋਂ ਬਰਾਮਦ ਹੋਈ 5 ਲੱਖ ਰੁਪਏ ਦੀ ਡਰੱਗ ਮਨੀ ਦੇ ਨੋਟਾਂ ਦੇ ਗਿੱਲੇ ਹੋਣ ’ਤੇ ਮਾਮਲੇ ਦੀ ਬਾਰੀਕੀ ਨਾਲ ਕੀਤੀ ਜਾਂਚ ਤਹਿਤ ਜ਼ਬਤ ਕੀਤੀ ਗੱਡੀ ਨੂੰ ਦੁਬਾਰਾ ਘੋਖਿਆ ਗਿਆ ਤਾਂ ਗੱਡੀ ਦੀ ਤੇਲ ਵਾਲੀ ਟੈਂਕੀ ਵਿੱਚ ਬਣਾਏ ਗਏ ਗੁਪਤ ਖਾਨੇ ਵਿੱਚੋਂ 8 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀਆਈਜੀ ਦਾ ਨੇ ਕਿਹਾ ਕਿ ਤੀਸਰੇ ਮੁਲਜ਼ਮ ਜਸਪ੍ਰੀਤ ਸਿੰਘ ਵਾਸੀ ਜੋੜ ਸਿੰਘ ਵਾਲਾ, ਜ਼ਿਲ੍ਹਾ ਤਰਨ ਤਾਰਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×