For the best experience, open
https://m.punjabitribuneonline.com
on your mobile browser.
Advertisement

ਇੱਕ ਹੀ ਪਲਾਟ ਤਿੰਨ ਥਾਵਾਂ ’ਤੇ ਵੇਚ ਕੇ 78 ਲੱਖ ਠੱਗੇ

06:53 AM Mar 25, 2024 IST
ਇੱਕ ਹੀ ਪਲਾਟ ਤਿੰਨ ਥਾਵਾਂ ’ਤੇ ਵੇਚ ਕੇ 78 ਲੱਖ ਠੱਗੇ
Advertisement

ਪੱਤਰ ਪ੍ਰੇਰਕ
ਜਲੰਧਰ, 24 ਮਾਰਚ
ਇੱਥੇ ਇੱਕ ਭਗੌੜੇ ਵੱਲੋਂ ਇੱਕ ਹੀ ਪਲਾਟ ਨੂੰ ਤਿੰਨ ਥਾਵਾਂ ’ਤੇ ਵੇਚ ਕੇ ਕਰੀਬ 78 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਇਸ ਮਾਮਲੇ ਵਿੱਚ ਸ਼ੈਲੇਂਦਰ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਹੈ ਜੋ ਧੋਖਾਧੜੀ ਦੇ ਇੱਕ ਪੁਰਾਣੇ ਕੇਸ ਵਿੱਚ ਫ਼ਰਾਰ ਹੈ। ਫਿਲਹਾਲ ਮੁਲਜ਼ਮ ਦੀ ਭਾਲ ਜਾਰੀ ਹੈ। ਇਸ ਸਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਵਾਹਰ ਨਗਰ ਵਾਸੀ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੈਲਾਸ਼ ਨਗਰ ਦੇ ਰਹਿਣ ਵਾਲੇ ਸ਼ੈਲੇਂਦਰ ਕੁਮਾਰ ਨੇ ਉਸ ਨੂੰ ਜਲੰਧਰ-ਪਠਾਨਕੋਟ ਬਾਈਪਾਸ ਚੌਕ ਨੇੜੇ ਸਥਿਤ ਇੱਕ ਪਲਾਟ ਦਿਖਾ ਕੇ ਸੌਦਾ ਕੀਤਾ ਸੀ ਤੇ ਉਸ ਨੇ ਲੱਖਾਂ ਰੁਪਏ ਬਿਆਨਾ ਰਾਸ਼ੀ ਵਜੋਂ ਦਿੱਤੇ ਸਨ। ਬਿਆਨੇ ਦੀ ਰਕਮ ਅਦਾ ਕਰਨ ਤੋਂ ਬਾਅਦ ਜਦੋਂ ਉਸ ਨੇ ਨਿਰਧਾਰਤ ਮਿਤੀ ’ਤੇ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਫੋਨ ਕੀਤਾ ਤਾਂ ਸ਼ੈਲੇਂਦਰ ਕੁਮਾਰ ਵਾਰ-ਵਾਰ ਟਾਲ-ਮਟੋਲ ਕਰਦਾ ਰਿਹਾ ਤੇ ਰਜਿਸਟਰੀ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਇੰਦਰਜੀਤ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 8 ਵਿੱਚ ਸ਼ਿਕਾਇਤ ਦਰਜ ਕਰਵਾਈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਕਤ ਪਲਾਟ ਦਾ ਮਾਲਕ ਸ਼ੈਲੇਂਦਰ ਕੁਮਾਰ ਪਹਿਲਾਂ ਹੀ ਤਿੰਨ ਲੋਕਾਂ ਨਾਲ ਪਲਾਟ ਦਾ ਸੌਦਾ ਕਰ ਕੇ 78 ਲੱਖ ਰੁਪਏ ਲੈ ਚੁੱਕਾ ਸੀ। ਲੰਬੀ ਜਾਂਚ ਤੋਂ ਬਾਅਦ ਆਖ਼ਰਕਾਰ ਪੁਲੀਸ ਨੇ ਸ਼ੈਲੇਂਦਰ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਫੜਨ ਲਈ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਲਗਾਤਾਰ ਉਸ ਦੇ ਘਰ ਅਤੇ ਸੰਭਾਵਿਤ ਛੁਪਣਗਾਹਾਂ ’ਤੇ ਛਾਪੇ ਮਾਰ ਰਹੀ ਹੈ, ਪਰ ਹੁਣ ਤੱਕ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਹੈ।
ਇਸ ਸਬੰਧੀ ਥਾਣਾ 8 ਦੇ ਐੱਸਐੱਚਓ ਇੰਸਪੈਕਟਰ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

Advertisement
Author Image

sanam grng

View all posts

Advertisement
Advertisement
×