16 ਸਤੰਬਰ ਨੂੰ ਖੁੱਲ੍ਹੇਗਾ ਨਾਰਦਰਨ ਆਰਕ ਕੈਪੀਟਲ ਦਾ 777 ਕਰੋੜ ਦਾ ਆਈਪੀਓ
ਨਵੀਂ ਦਿੱਲੀ, 11 ਸਤੰਬਰ
Northern Arc Capital IPO: ਗੈਰ ਬੈਕਿੰਗ ਵਿੱਤ ਕੰਪਨੀ ਨਾਰਦਰਨ ਆਰਕ ਕੈਪੀਟਲ ਦਾ 777 ਕਰੋੜ ਰੁਪਏ ਦਾ ਆਈਪੀਓ 16 ਸਤੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਕੰਪਨੀ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ਼ੂ ਲਈ 249-263 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਸੀਮਾ ਤੈਅ ਕੀਤੀ ਹੈ। ਆਈਪਓ 19 ਸਤੰਬਰ ਬੁੱਧਵਾਰ ਨੂੰ ਬੰਦ ਹੋਵੇਗਾ। ਇਸ਼ੂ ਖੁੱਲ੍ਹਣ ਤੋਂ ਪਹਿਲਾ ਮੁੱਖ (ਐਂਕਰ) ਨਿਵੇਸ਼ਕ 13 ਸਤੰਬਰ ਨੂੰ ਬੋਲੀ ਲਗਾਉਣ ਦੇ ਯੋਗ ਹੋਣਗੇ। ਆਈਪੀਓ ਦੇ ਤਹਿਤ ਨਿਵੇਸ਼ਕਾਂ ਵੱਲੋਂ 277 ਕਰੋੜ ਰੁਪਏ ਤੱਕ ਦੇ 1,05,32,320 ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ (OFS) 500 ਕਰੋੜ ਰੁਪਏ ਦੇ ਨਵੇਂ ਇਕਵਿਟੀ ਸ਼ੇਅਰਾਂ ਦੇ ਨਾਲ ਕੀਤੀ ਜਾਵੇਗੀ। ਇਸ ਤਰ੍ਹਾਂ ਇਸ਼ੂ ਦਾ ਆਕਾਰ 777 ਕਰੋੜ ਰੁਪਏ ਬਣਦਾ ਹੈ। ਨਾਰਦਰਨ ਆਰਕ ਕੈਪੀਟਲ ਇਸ ਪਬਲਿਕ ਇਸ਼ੂ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਕੰਪਨੀ ਦੀਆਂ ਪੂੰਜੀ ਲੋੜਾਂ ਨੂੰ ਪੂਰਾ ਕਰਨ ਲਈ ਕਰੇਗੀ। ਨਾਰਦਰਨ ਆਰਕ ਇੱਕ ਗੈਰ-ਬੈਂਕਿੰਗ ਵਿੱਤ ਕੰਪਨੀ (NBFC) ਹੈ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਵਿੱਤੀ ਸਮਾਵੇਸ਼ ਖੇਤਰ ਵਿੱਚ ਸਰਗਰਮ ਹੈ। -ਪੀਟੀਆਈ