For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦੇ ਅੰਦੋਲਨ ਕਾਰਨ 75 ਗੱਡੀਆਂ ਰਹਿਣਗੀਆਂ ਰੱਦ

07:38 AM Apr 25, 2024 IST
ਕਿਸਾਨਾਂ ਦੇ ਅੰਦੋਲਨ ਕਾਰਨ 75 ਗੱਡੀਆਂ ਰਹਿਣਗੀਆਂ ਰੱਦ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 24 ਅਪਰੈਲ
ਅੰਬਾਲਾ ਰੇਲਵੇ ਡਿਵੀਜ਼ਨ ਦੇ ਅੰਬਾਲਾ ਕੈਂਟ ਜੰਕਸ਼ਨ-ਸਾਹਨੇਵਾਲ ਸੈਕਸ਼ਨ ਅਤੇ ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦੇ ਅੰਦੋਲਨ ਕਾਰਨ ਭਲਕੇ 25 ਅਪਰੈਲ ਨੂੰ 75 ਗੱਡੀਆਂ ਆਰਜ਼ੀ ਤੌਰ ’ਤੇ ਰੱਦ ਰਹਿਣਗੀਆਂ। ਉੱਤਰੀ ਰੇਲਵੇ ਵੱਲੋਂ ਜਾਰੀ ਸੂਚਨਾ ਅਨੁਸਾਰ ਇਨ੍ਹਾਂ ’ਚੋਂ ਰੋਹਤਕ ਜੰਕਸ਼ਨ-ਹਾਂਸੀ-ਰੋਹਤਕ, ਰੋਹਤਕ ਜੰਕਸ਼ਨ-ਪਾਣੀਪਤ ਜੰਕਸ਼ਨ-ਰੋਹਤਕ ਜੰਕਸ਼ਨ ਸਵਾਰੀ ਗੱਡੀ, ਜੀਂਦ ਜੰਕਸ਼ਨ-ਦਿੱਲੀ ਜੰਕਸ਼ਨ ਸਵਾਰੀ ਗੱਡੀ, ਦਿੱਲੀ ਜੰਕਸ਼ਨ-ਸ਼ਾਮਲੀ ਸਵਾਰੀ ਗੱਡੀ 25 ਤੋਂ 29 ਅਪਰੈਲ ਤੱਕ ਅਤੇ ਜੀਂਦ ਜੰਕਸ਼ਨ-ਕੁਰੂਕਸ਼ੇਤਰਾ ਜੰਕਸ਼ਨ-ਜੀਂਦ ਜੰਕਸ਼ਨ 28 ਅਪਰੈਲ ਤੱਕ, ਸ਼ਾਮਲੀ-ਦਿੱਲੀ ਜੰਕਸ਼ਨ ਸਵਾਰੀ ਗੱਡੀ ਤੇ ਦਿੱਲੀ ਜੰਕਸ਼ਨ-ਜੀਂਦ ਸਵਾਰੀ ਗੱਡੀ 30 ਅਪਰੈਲ ਤੱਕ ਰੱਦ ਰਹਿਣਗੀਆਂ। ਕੱਲ੍ਹ ਲਈ 64 ਗੱਡੀਆਂ ਦੇ ਰੂਟ ਬਦਲੇ ਗਏ।
ਉਥੇ ਹੀ ਉੱਤਰੀ ਰੇਲਵੇ ਵੱਲੋਂ ਜਾਰੀ ਸੂਚਨਾ ਅਨੁਸਾਰ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਹੁਣ ਰੇਲਵੇ ਵੱਲੋਂ ਸਾਰੀਆਂ ਵੰਦੇ ਭਾਰਤ ਗੱਡੀਆਂ ਵਿਚ ਹਰੇਕ ਮੁਸਾਫ਼ਰ ਨੂੰ 500 ਮਿਲੀਲਿਟਰ ਦੀ ਇਕ ਰੇਲ ਨੀਰ ਬੰਦ ਪਾਣੀ ਦੀ ਬੋਤਲ ਦੇਣ ਦਾ ਫੈਸਲਾ ਲਿਆ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×