ਰੋਪਵੇਅ ਪ੍ਰਾਜੈਕਟ ਖਿਲਾਫ਼ 72 ਘੰਟੇ ਕੱਟੜਾ ਬੰਦ ਦਾ ਐਲਾਨ
12:50 AM Dec 25, 2024 IST
ਰਿਆਸੀ/ਜੰਮੂ, 24 ਦਸੰਬਰ
ਸਥਾਨਕ ਦੁਕਾਨਦਾਰਾਂ, ਪੋਨੀ ਵਾਲਿਆਂ ਤੇ ਹੋਰਨਾਂ ਨੇ ਕੱਟੜਾ ਵਿਚ ਤਜਵੀਜ਼ਤ ਰੋਪਵੇਅ ਪ੍ਰਾਜੈਕਟ ਖਿਲਾਫ਼ 72 ਘੰਟੇ ਲਈ ਕੱਟੜਾ ਬੰਦ ਦਾ ਐਲਾਨ ਕੀਤਾ ਹੈ। ਕੱਟੜਾ ਮਾਤਾ ਵੈਸ਼ਨੂ ਦੇਵੀ ਮੰਦਰ ਦੇ ਦਰਸ਼ਨਾਂ ਵਾਸਤੇ ਆਉਣ ਵਾਲੇ ਸ਼ਰਧਾਲੂ ਲਈ ਬੇਸ ਕੈਂਪ ਹੈ। ਸ੍ਰੀ ਮਾਤਾ ਵੈਸ਼ਨੂ ਦੇਵੀ ਸੰਘਰਸ਼ ਸਮਿਤੀ ਨੇ ਮੰਗਲਵਾਰ ਨੂੰ ਹੜਤਾਲ ਦਾ ਐਲਾਨ ਕਰਦਿਆਂ ਕਿਹਾ ਕਿ ਬੰਦ ਦੌਰਾਨ ਕੱਟੜਾ ਵਿਚ ਸਾਰੀਆਂ ਸਰਗਰਮੀਆਂ ਬੰਦ ਰਹਿਣਗੀਆਂ। ਸਮਿਤੀ ਨੇ ਕਿਹਾ ਕਿ ਪ੍ਰਸ਼ਾਸਨ ਨੇ 23 ਦਸੰਬਰ ਨੂੰ ਮੀਟਿੰਗ ਦਾ ਵਾਅਦਾ ਕੀਤਾ ਸੀ, ਪਰ ਫਿਰ ਇਸ ਨੂੰ ਅੱਜ ਸ਼ਾਮੀਂ ਤਿੰਨ ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਸਮਿਤੀ ਦੇ ਪ੍ਰਧਾਨ ਨੇ ਕਿਹਾ, ‘‘ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ ਸੀ। ਉਨ੍ਹਾਂ ਇਹ ਮਾਮਲਾ ਉਪਰਲੇ ਅਧਿਕਾਰੀਆਂ ਨਾਲ ਵਿਚਾਰਨ ਲਈ ਹੋਰ ਸਮਾਂ ਮੰਗਿਆ ਹੈ। ਲਿਹਾਜ਼ਾ ਅਸੀਂ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।’’ -ਪੀਟੀਆਈ
Advertisement
Advertisement