ਭਾਰਤ ਤੋਂ ਅਮਰੀਕਾ ਪੁੱਜੀ ਧਾਗੇ ਦੀ ਖੇਪ ’ਚੋਂ ਨੀਂਦ ਦੀਆਂ 70 ਹਜ਼ਾਰ ਗੋਲੀਆਂ ਬਰਾਮਦ
06:14 AM Jan 30, 2025 IST
Advertisement
ਵਾਸ਼ਿੰਗਟਨ, 29 ਜਨਵਰੀ
ਅਮਰੀਕਾ ਦੇ ਕਸਟਮ ਤੇ ਸਰਹੱਦੀ ਸੁਰੱਖਿਆ ਵਿਭਾਗ (ਸੀਬੀਪੀ) ਨੇ ਭਾਰਤ ਤੋਂ ਆ ਰਹੀ ਧਾਗੇ ਦੀ ਖੇਪ ’ਚੋਂ ਨੀਂਦ ਦੀਆਂ ਤਕਰੀਬਨ 70 ਹਜ਼ਾਰ ਗੋਲੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਗੋਲੀਆਂ ਦੀ ਕੀਮਤ 33 ਹਜ਼ਾਰ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਸੀਬੀਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਖੇਪ ਕੈਲੀਫੋਰਨੀਆ ਦੇ ਬਿਊਨਾ ਪਾਰਕ ਸਥਿਤ ਇੱਕ ਪਤੇ ’ਤੇ ਭੇਜੀ ਜਾਣੀ ਸੀ। ਜ਼ੋਲਪੀਡੈਮ ਟਾਰਟਰੇਟ ਨਾਂ ਦੀਆਂ ਇਨ੍ਹਾਂ ਗੋਲੀਆਂ ਨੂੰ ਡਰੱਗ ਐਨਫੋਰਸਮੈਂਟ ਪ੍ਰਸ਼ਾਸਨ ਵੱਲੋਂ ਅਨੁਸੂਚੀ-4 ਵਿੱਚ ਕੰਟਰੋਲਡ ਪਦਾਰਥ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਹੈ। ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਨੀਂਦ ਲਈ ਇਹ ਦਵਾਈ ਦਿੱਤੀ ਜਾਂਦੀ ਹੈ। ਸੀਬੀਪੀ ਦੇ ਅਧਿਕਾਰੀਆਂ ਨੇ 17 ਦਸੰਬਰ ਨੂੰ ਡਲੇਸ ਹਵਾਈ ਅੱਡੇ ਨੇੜੇ ਇੱਕ ਏਅਰ ਕਾਰਗੋ ਗੁਦਾਮ ’ਚ ਕਾਲੇ ਧਾਗੇ ਦੇ 69 ਰੋਲ ਦੀ ਖੇਪ ਦੀ ਜਾਂਚ ਕੀਤੀ। -ਪੀਟੀਆਈ
Advertisement
Advertisement
Advertisement