For the best experience, open
https://m.punjabitribuneonline.com
on your mobile browser.
Advertisement

ਸਰਫ ਫੈਕਟਰੀ ’ਚੋਂ 700 ਲਿਟਰ ਨਕਲੀ ਘਿਓ ਬਰਾਮਦ

07:28 AM Jan 04, 2024 IST
ਸਰਫ ਫੈਕਟਰੀ ’ਚੋਂ 700 ਲਿਟਰ ਨਕਲੀ ਘਿਓ ਬਰਾਮਦ
ਭਵਾਨੀਗੜ੍ਹ ਨੇੜੇ ਫੈਕਟਰੀ ਵਿਚ ਨਕਲੀ ਘਿਓ ਬਰਾਮਦ ਕਰਦੇ ਹੋਏ ਅਧਿਕਾਰੀ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਜਨਵਰੀ
ਇੱਥੇ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਸਥਿਤ ਸਰਫ਼ ਫੈਕਟਰੀ ਵਿੱਚ ਛਾਪਾ ਮਾਰ ਕੇ ਫੂਡ ਸੇਫਟੀ ਵਿਭਾਗ ਸੰਗਰੂਰ ਨੇ ਲਗਪਗ 700 ਲਿਟਰ ਮਿਲਾਵਟੀ ਘਿਓ ਬਰਾਮਦ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਭਵਾਨੀਗੜ੍ਹ-ਨਾਭਾ ਸੜਕ ’ਤੇ ਇਕ ਫੈਕਟਰੀ ਵਿਚ ਕਥਿਤ ਤੌਰ ’ਤੇ ਨਕਲੀ ਘਿਓ ਤਿਆਰ ਕੀਤਾ ਜਾਂਦਾ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਛਾਪਾ ਮਾਰ ਕੇ ਕਰੀਬ 700 ਲਿਟਰ ਘਿਓ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਫੈਕਟਰੀ ਵਿਚ ਸਰਫ਼ ਤਿਆਰ ਕਰਨ ਦੇ ਨਾਲ ਫੈਕਟਰੀ ਦੇ ਪਿਛਲੇ ਹਿੱਸੇ ਵਿਚ ਮਿਲਾਵਟੀ ਘਿਓ ਤਿਆਰ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਛਾਪੇਮਾਰੀ ਕੀਤੀ ਤਾਂ ਉਥੇ ਕਰੀਬ ਅੱਧੀ ਦਰਜਨ ਔਰਤਾਂ ਅਤੇ ਇਕ ਪੁਰਸ਼ ਇਹ ਘਿਓ ਤਿਆਰ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇੱਥੇ ਰਿਫ਼ਾਇੰਡ ਤੇਲ, ਪੀਲਾ ਰੰਗ ਤੇ ਹੋਰ ਸਾਮਾਨ ਨਾਲ ਇਸ ਨੂੰ ਦੇਸੀ ਘਿਓ ਦੀ ਤਰ੍ਹਾਂ ਬਣਾ ਕੇ 4 ਵੱਖ-ਵੱਖ ਤਰ੍ਹਾਂ ਦੇ ਮਾਰਕਿਆਂ ਦੇ ਰੈਪਰ ਲਗਾ ਕੇ ਵੇਚਿਆ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸ ਨਕਲੀ ਘਿਓ ਨੂੰ ਮਾਰਕੀਟ ਵਿਚ ਦੇਸੀ ਘਿਓ ਆਖ ਕੇ ਵੇਚਿਆ ਜਾ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਫੈਕਟਰੀ ’ਤੇ ਛਾਪੇਮਾਰੀ ਕੀਤੀ ਤਾਂ ਉਥੇ ਕੰਮ ਕਰਨ ਵਾਲੇ ਕਾਮੇ ਹੀ ਮੌਜੂਦ ਸਨ। ਇਸ ਦੇ ਮਾਲਕ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਉਹ ਮੌਕੇ ’ਤੇ ਨਹੀਂ ਪਹੁੰਚਿਆ ਅਤੇ ਨਾ ਹੀ ਘਿਓ ਬਣਾਉਣ ਸਬੰਧੀ ਕੋਈ ਅਧਿਕਾਰਤ ਕਾਗਜ਼ਾਤ ਦਿਖ਼ਾ ਸਕਿਆ। ਉਨ੍ਹਾਂ ਦੱਸਿਆ ਕਿ ਘਿਓ ਦੇ ਸੈਂਪਲ ਲੈ ਕੇ ਵਿਭਾਗ ਦੀ ਲੈਬਾਰਟਰੀ ਨੂੰ ਭੇਜ ਦਿੱਤੇ ਹਨ। ਜਦੋਂ ਤੱਕ ਇਸ ਸਬੰਧੀ ਰਿਪੋਰਟ ਨਹੀਂ ਆ ਜਾਂਦੀ, ਫੈਕਟਰੀ ਨੂੰ ਸੀਲ ਕੀਤਾ ਜਾਵੇਗਾ। ਇਸ ਸਬੰਧੀ ਕਾਰਵਾਈ ਲਈ ਕਰਨ ਪੁਲੀਸ ਨੂੰ ਰਿਪੋਰਟ ਬਣਾ ਕੇ ਭੇਜੀ ਜਾਵੇਗੀ। ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਘਿਓ ਦੇ ਸੈਂਪਲ ਭਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।

Advertisement

ਧਾਰਮਿਕ ਅਸਥਾਨਾਂ ਲਈ ਤਿਆਰ ਕੀਤਾ ਜਾਂਦੈ ਘਿਓ: ਫੈਕਟਰੀ ਮਾਲਕ

ਇਸ ਸਬੰਧੀ ਫੈਕਟਰੀ ਦੇ ਮਾਲਕ ਜਿੰਮੀ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਘਿਓ ਧਾਰਮਿਕ ਸਥਾਨਾਂ ਦੀਆਂ ਜੋਤਾਂ ਲਈ ਤਿਆਰ ਕੀਤਾ ਜਾਂਦਾ ਹੈ। ਉਸ ਕੋਲ ਘਿਓ ਨੂੰ ਤਿਆਰ ਕਰਨ ਸਬੰਧੀ ਅਧਿਕਾਰਿਤ ਪੱਤਰ ਹੈ।

Advertisement
Author Image

sukhwinder singh

View all posts

Advertisement
Advertisement
×