ਕੇਰਲਾ ਦੇ ਇਕ ਰੈਸਤਰਾਂ ਵਿੱਚ ਖਾਣਾ ਖਾਣ ਮਗਰੋਂ 70 ਬਿਮਾਰ
08:14 AM May 27, 2024 IST
Advertisement
ਤ੍ਰਿਸੂਰ (ਕੇਰਲਾ), 26 ਮਈ
ਕੇਰਲਾ ਦੇ ਤ੍ਰਿਸੂਰ ਜ਼ਿਲ੍ਹੇ ਵਿੱਚ ਇਕ ਰੈਸਤਰਾਂ ਵਿੱਚ ਖਾਣਾ ਖਾਣ ਤੋਂ ਬਾਅਦ ਤਕਰੀਬਨ 70 ਵਿਅਕਤੀਆਂ ਨੂੰ ਜ਼ਹਿਰਬਾਦ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣਾ ਪਿਆ। ਜ਼ਿਲ੍ਹਾ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੂੰਨੂਪੀਡਿਕਾ ਖੇਤਰ ਵਿੱਚ ਸਥਿਤ ਇਕ ਰੈਸਤਰਾਂ ਵਿੱਚ ਖਾਣਾ ਖਾਣ ਵਾਲੇ 60 ਤੋਂ 70 ਵਿਅਕਤੀਆਂ ਨੂੰ ਸਿਹਤ ਵਿਗੜਨ ਕਾਰਨ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਸਿਹਤ ਅਧਿਕਾਰੀਆਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਖਾਣੇ ਨਾਲ ਵਰਤਾਈ ਗਈ ਮਿਓਨੀਜ਼ ਕਾਰਨ ਹੀ ਜ਼ਹਿਰਬਾਦ ਹੋਇਆ ਹੈ। ਰੈਸਤਰਾਂ ਨੂੰ ਸੀਲ ਕਰ ਦਿੱਤਾ ਹੈ। -ਪੀਟੀਆਈ
Advertisement
Advertisement