ਗਾਜ਼ਾ ’ਚ ਇਜ਼ਰਾਇਲੀ ਹਮਲੇ ਕਾਰਨ ਵਿਦੇਸ਼ੀਆਂ ਸਣੇ 7 ਸਹਾਇਤਾ ਕਰਮੀਆਂ ਦੀ ਮੌਤ
12:28 PM Apr 02, 2024 IST
ਅਲ-ਬਲਾਹ (ਗਾਜ਼ਾ ਪੱਟੀ), 2 ਅਪਰੈਲ
ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਵਿਦੇਸ਼ੀ ਸਣੇ ਸਹਾਇਤਾ ਸਮੂਹ ਦੇ ਘੱਟੋ-ਘੱਟ ਸੱਤ ਕਰਮਚਾਰੀ ਮਾਰੇ ਗਏ। ਹੈਲਪ ਗਰੁੱਪ 'ਵਰਲਡ ਸੈਂਟਰਲ ਕਿਚਨ' ਨੇ ਇਹ ਜਾਣਕਾਰੀ ਦਿੱਤੀ। ਮਸ਼ਹੂਰ ਜੋਸ ਐਂਡਰੇਸ ਦੁਆਰਾ ਸਥਾਪਤ ਚੈਰੀਟੇਬਲ ਸਮੂਹ ਵਰਲਡ ਸੈਂਟਰਲ ਕਿਚਨ ਨੇ ਅੱਜ ਸਵੇਰੇ ਕਿਹਾ ਕਿ ਸੱਤ ਮਾਰੇ ਗਏ ਵਿਅਕਤੀਆਂ ਵਿੱਚ ਆਸਟਰੇਲੀਆ, ਪੋਲੈਂਡ ਅਤੇ ਬਰਤਾਨੀਆ ਦੇ ਨਾਗਰਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇੱਕ ਅਮਰੀਕੀ-ਕੈਨੇਡੀਅਨ ਨਾਗਰਿਕ ਅਤੇ ਘੱਟੋ-ਘੱਟ ਇੱਕ ਫਲਸਤੀਨੀ ਵੀ ਮਾਰਿਆ ਗਿਆ ਹੈ। ਸਮੂਹ ਨੇ ਕਿਹਾ ਕਿ ਇਹ ਕਰਮਚਾਰੀ ਜ਼ਰੂਰੀ ਭੋਜਨ ਸਮੱਗਰੀ ਪਹੁੰਚਾ ਰਹੇ ਸਨ, ਜੋ ਸੋਮਵਾਰ ਨੂੰ ਸਮੁੰਦਰੀ ਰਸਤੇ ਤੋਂ ਪਹੁੰਚੀਆਂ ਸੀ ਤੇ ਦੇਰ ਰਾਤ ਉਨ੍ਹਾਂ ’ਤੇ ਹਮਲਾ ਹੋ ਗਿਆ।
Advertisement
Advertisement