ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਗਲੇ ਤਿੰਨ ਦਿਨਾਂ ਲਈ 69 ਗੱਡੀਆਂ ਰੱਦ ਅਤੇ 104 ਦੇ ਰੂਟ ਬਦਲੇ

06:14 AM May 17, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਮਈ
ਉੱਤਰੀ ਰੇਲਵੇ ਨੇ ਅੰਬਾਲਾ ਕੈਂਟ-ਸਾਹਨੇਵਾਲ ਸੈਕਸ਼ਨ ਅਤੇ ਸ਼ੰਭੂ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ, ਜੰਮੂ ਅਤੇ ਪੰਜਾਬ ਦੇ ਹੋਰ ਸਟੇਸ਼ਨਾਂ ਵੱਲ ਜਾਣ ਵਾਲੀਆਂ 69 ਰੇਲ ਗੱਡੀਆਂ ਅਗਲੇ ਤਿੰਨ ਦਿਨਾਂ 17, 18 ਤੇ 19 ਮਈ ਲਈ ਰੱਦ ਕਰ ਦਿੱਤੀਆਂ ਹਨ ਅਤੇ 104 ਗੱਡੀਆਂ ਦੇ ਰੂਟ ਬਦਲੇ ਗਏ ਹਨ।
15 ਅਜਿਹੀਆਂ ਗੱਡੀਆਂ ਹਨ ਜੋ ਕਿ ਆਪਣੇ ਨਿਰਧਾਰਤ ਰੇਲਵੇ ਸਟੇਸ਼ਨ ’ਤੇ ਨਾ ਪਹੁੰਚ ਕੇ ਰਾਹ ਵਿੱਚ ਹੀ ਰੁਕ ਜਾਣਗੀਆਂ ਅਤੇ ਉੱਥੋਂ ਹੀ ਵਾਪਸ ਮੁੜ ਆਉਣਗੀਆਂ। ਰੱਦ ਹੋਈਆਂ ਗੱਡੀਆਂ ਵਿੱਚ ਦਿੱਲੀ ਤੋਂ ਜੰਮੂ-ਤਵੀ, ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਊਧਮਪੁਰ, ਸ੍ਰੀ ਗੰਗਾ ਨਗਰ-ਰਿਸ਼ੀਕੇਸ਼, ਦਿੱਲੀ-ਫਾਜ਼‌ਲ‌ਿਕਾ, ਨਵੀਂ ਦਿੱਲੀ-ਅੰਮ੍ਰਿਤਸਰ, ਹਰਿਦੁਆਰ-ਅੰਮ੍ਰਿਤਸਰ, ਦਿੱਲੀ-ਪਠਾਨਕੋਟ, ਬਠਿੰਡਾ-ਅੰਬਾਲਾ ਕੈਂਟ, ਅੰਮ੍ਰਿਤਸਰ-ਹਿਸਾਰ, ਚੰਡੀਗੜ੍ਹ-ਫ਼ਿਰੋਜ਼ਪੁਰ ਕੈਂਟ, ਨੰਗਲ ਡੈਮ-ਅੰਮ੍ਰਿਤਸਰ, ਜਾਖ਼ਲ-ਲੁਧਿਆਣਾ, ਚੂਰੂ-ਲੁਧਿਆਣਾ, ਸਿਰਸਾ-ਲੁਧਿਆਣਾ, ਧੂਰੀ-ਅੰਬਾਲਾ ਕੈਂਟ ਆਦਿ ਸ਼ਾਮਲ ਹਨ। ਜਿਨ੍ਹਾਂ 104 ਗੱਡੀਆਂ ਦੇ ਰੂਟ ਬਦਲੇ ਗਏ ਹਨ ਉਹ ਬਰਾਸਤਾ ਜਾਖ਼ਲ-ਧੂਰੀ-ਲੁਧਿਆਣਾ ਤੇ ਅੰਬਾਲਾ ਕੈਂਟ-ਚੰਡੀਗੜ੍ਹ-ਨਿਊ ਮੋਰਿੰਡਾ-ਸਰਹਿੰਦ-ਸਾਹਨੇਵਾਲ ਆਪਣੀ ਮੰਜ਼ਿਲ ’ਤੇ ਪਹੁੰਚਣਗੀਆਂ।

Advertisement

Advertisement