ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣਭੱਤਾ ਦੇਣ ਲਈ 68.95 ਕਰੋੜ ਦੀ ਗਰਾਂਟ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਪੰਜਾਬ ਸਰਕਾਰ ਨੇ ਆਈਸੀਡੀਸੀਐਸ ਸਕੀਮ ਅਧੀਨ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣਭੱਤੇ ਦੀ ਅਦਾਇਗੀ ਲਈ 68.95 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਇਸ ਬਾਰੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਜੁਲਾਈ 2024 ਤੋਂ ਅਕਤੂਬਰ 2024 ਤੱਕ ਲਈ 68.95 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਇਸ ਲਈ ਜ਼ਿਲ੍ਹਾ ਪ੍ਰੋਗਰਾਮ ਅਫਸਰ ਅੰਮ੍ਰਿਤਸਰ ਨੂੰ 4.81 ਕਰੋੜ, ਬਠਿੰਡਾ ਨੂੰ 3.56 ਕਰੋੜ, ਬਰਨਾਲਾ ਨੂੰ 1.65 ਕਰੋੜ, ਫਤਿਹਗੜ੍ਹ ਸਾਹਿਬ ਨੂੰ 1.80 ਕਰੋੜ, ਫਰੀਦਕੋਟ ਨੂੰ 1.40 ਕਰੋੜ, ਫਿਰੋਜ਼ਪੁਰ ਨੂੰ 3.21 ਕਰੋੜ ਅਤੇ ਫਾਜ਼ਿਲਕਾ ਨੂੰ 2.74 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਗੁਰਦਾਸਪੁਰ ਨੂੰ 5.14 ਕਰੋੜ, ਹੁਸ਼ਿਆਰਪੁਰ ਨੂੰ 4.82 ਕਰੋੜ, ਜਲੰਧਰ ਨੂੰ 4.10 ਕਰੋੜ, ਕਪੂਰਥਲਾ ਨੂੰ 2.26 ਕਰੋੜ, ਲੁਧਿਆਣਾ ਨੂੰ 5.97 ਕਰੋੜ, ਸ੍ਰੀ ਮੁਕਤਸਰ ਸਾਹਿਬ ਨੂੰ 2.28 ਕਰੋੜ, ਮੋਗਾ ਨੂੰ 2.47 ਕਰੋੜ, ਮਾਨਸਾ ਨੂੰ 2.14 ਕਰੋੜ, ਪਠਾਨਕੋਟ ਨੂੰ 2.14 ਕਰੋੜ, ਪਟਿਆਲਾ ਨੂੰ 4.69 ਕਰੋੜ, ਰੂਪਨਗਰ ਨੂੰ 2.22 ਕਰੋੜ, ਐਸਏਐਸ ਨਗਰ ਨੂੰ 1.63 ਕਰੋੜ, ਸੰਗਰੂਰ ਤੇ ਮਾਲੇਰਕੋਟਲਾ ਨੂੰ 5.01 ਕਰੋੜ, ਐਸਬੀਐਸ ਨਗਰ ਨੂੰ 1.97 ਕਰੋੜ ਅਤੇ ਤਰਨ ਤਾਰਨ ਨੂੰ 2.86 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੋਸ਼ਣ ਟਰੈਕਰ ਤੇ ਡਾਟਾ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ।