ਅੱਜ 67 ਰੇਲਗੱਡੀਆਂ ਰਹਿਣਗੀਆਂ ਰੱਦ
06:46 AM Apr 22, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਅਪਰੈਲ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ’ਤੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਸਣੇ ਤਿੰਨ ਕਿਸਾਨਾਂ ਦੀ ਰਿਹਾਈ ਦੀ ਮੰਗ ਸਬੰਧੀ ਅੰਬਾਲਾ ਰੇਲਵੇ ਡਿਵੀਜ਼ਨ ਦੇ ਅੰਬਾਲਾ ਕੈਂਟ-ਸਾਹਨੇਵਾਲ ਸੈਕਸ਼ਨ ਤੇ ਸ਼ੰਭੂ ਰੇਲਵੇ ਸਟੇਸ਼ਨ ਅਤੇ ਲਾਈਨਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਹੈ। ਕਿਸਾਨਾਂ ਦੇ ਇਸ ਪੱਕੇ ਮੋਰਚੇ ਨਾਲ ਰੇਲ ਸੇਵਾਵਾਂ ਠੱਪ ਹੋ ਚੁੱਕੀਆਂ ਹਨ। ਧਰਨੇ ਕਾਰਨ ਜਿੱਥੇ ਅੱਜ ਐਤਵਾਰ ਨੂੰ ਰੇਲਵੇ ਨੂੰ 73 ਗੱਡੀਆਂ ਰੱਦ ਕਰਨੀਆਂ ਪਈਆਂ ਉੱਥੇ ਉੱਤਰੀ ਰੇਲਵੇ ਵੱਲੋਂ 22 ਅਪਰੈਲ ਲਈ ਜਾਰੀ ਕੀਤੀ ਗਈ 140 ਗੱਡੀਆਂ ਦੀ ਸੂਚੀ ਵਿਚ 67 ਗੱਡੀਆਂ ਰੱਦ ਦੱਸੀਆਂ ਗਈਆਂ ਹਨ ਅਤੇ ਬਾਕੀਆਂ ਦੇ ਰੂਟ ਬਦਲੇ ਗਏ ਹਨ। ਲੰਮੀ ਦੂਰੀ ਦੀਆਂ ਗੱਡੀਆਂ ਅੰਬਾਲਾ ਤੋਂ ਬਰਾਸਤਾ ਚੰਡੀਗੜ੍ਹ ਪੰਜਾਬ ਅਤੇ ਜੰਮੂ ਵੱਲ ਜਾ ਰਹੀਆਂ ਹਨ।
Advertisement
Advertisement