ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਈਕਲ ਉੱਤੇ ਪੰਜ ਤਖ਼ਤਾਂ ਦੀ ਯਾਤਰਾ ਕਰਕੇ ਅੰਮ੍ਰਿਤਸਰ ਪਰਤਿਆ 66 ਸਾਲਾ ਬਜ਼ੁਰਗ

08:22 PM Jun 17, 2025 IST
featuredImage featuredImage
ਸ਼ਹਿਰ ਦੇ ਸਾਈਕਲਿਸਟ ਤੇ ਹੋਰ ਜਥੇਬੰਦੀਆਂ ਮੰਗਲ ਸਿੰਘ ਦਾ ਸਵਾਗਤ ਕਰਦੀਆਂ ਹੋਈਆਂ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਜੂਨ

Advertisement

ਅੰਮ੍ਰਿਤਸਰ ਵਾਸੀ ਮੰਗਲ ਸਿੰਘ ਹੁੰਦਲ ਨੇ ਕਰੀਬ ਦੋ ਮਹੀਨਿਆਂ ਵਿੱਚ ਲਗਪਗ 5 ਹਜ਼ਾਰ ਕਿਲੋਮੀਟਰ ਸਾਈਕਲ ਚਲਾਇਆ ਹੈ ਅਤੇ ਪੰਜ ਤਖ਼ਤਾਂ ਦੀ ਯਾਤਰਾ ਕੀਤੀ ਹੈ। ਉਹ ਅੱਜ ਅੰਮ੍ਰਿਤਸਰ ਵਾਪਸ ਪੁੱਜਿਆ ਹੈ। ਉਹ 16 ਅਪਰੈਲ ਨੂੰ ਅੰਮ੍ਰਿਤਸਰ ਤੋਂ ਪੰਜ ਤਖ਼ਤਾਂ ਦੀ ਯਾਤਰਾ ਲਈ ਸਾਈਕਲ ਉੱਤੇ ਰਵਾਨਾ ਹੋਇਆ ਸੀ ਅਤੇ ਅੱਜ ਸ਼ਾਮੀਂ ਯਾਤਰਾ ਮੁਕੰਮਲ ਕਰਕੇ ਅੰਮ੍ਰਿਤਸਰ ਪਰਤਿਆ, ਜਿੱਥੇ ਸ਼ਹਿਰ ਦੇ ਸਾਈਕਲਿਸਟਾਂ ਅਤੇ ਹੋਰ ਜਥੇਬੰਦੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਟਰਬਨੇਟਰ ਗਰੁੱਪ ਅੰਮ੍ਰਿਤਸਰ ਦੇ ਸਾਈਕਲਿਸਟ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਿੱਚੋਂ ਉੱਚ ਅਹੁਦੇ ਤੋਂ ਰਿਟਾਇਰ ਹੋਏ ਮੰਗਲ ਸਿੰਘ 66 ਸਾਲ ਦੇ ਹਨ। ਇਨ੍ਹਾਂ ਪੰਜ ਹਜ਼ਾਰ ਕਿਲੋਮੀਟਰ ਤੋਂ ਵੱਧ ਦੀ ਯਾਤਰਾ 63 ਦਿਨਾਂ ਵਿੱਚ ਪੂਰੀ ਕੀਤੀ ਹੈ।

Advertisement

ਮੰਗਲ ਸਿੰਘ ਹੁੰਦਲ ਨੇ ਆਪਣੀ ਯਾਤਰਾ ਦੀ ਸਫਲਤਾ ਲਈ ਵਾਹਿਗੁਰੂ ਦਾ ਧੰਨਵਾਦ ਕਰਦੇ ਦੱਸਿਆ ਕਿ ਇਸ ਯਾਤਰਾ ਦੌਰਾਨ ਉਹ ਸ੍ਰੀ ਅੰਮ੍ਰਿਤਸਰ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਦਰਸ਼ਨ ਕਰਨ ਲਈ ਪਹੁੰਚੇ, ਜਿੱਥੋਂ ਉਹ ਰਾਜਸਥਾਨ, ਗੁਜਰਾਤ, ਮੁੰਬਈ ਹੁੰਦੇ ਹੋਏ ਤਖ਼ਤ ਸ਼੍ਰੀ ਅਬਿਚਲ ਨਗਰ ਨਾਂਦੇੜ, ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ।

ਇੱਥੋਂ ਉਨ੍ਹਾਂ ਨੇ ਆਪਣੀ ਯਾਤਰਾ ਤਖਤ ਸ੍ਰੀ ਪਟਨਾ ਸਾਹਿਬ ਲਈ ਸ਼ੁਰੂ ਕੀਤੀ ਅਤੇ ਉੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਉੱਤੇ ਨਤਮਸਤਕ ਹੋ ਕੇ ਪਾਉਂਟਾ ਸਾਹਿਬ ਦੇ ਰਸਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪੁੱਜੇ। ਇੱਥੋਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਏ ਸਨ। ਉਨ੍ਹਾਂ ਇਸ ਯਾਤਰਾ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਤੇ ਸਿੱਖ ਸ਼ਰਧਾਲੂਆਂ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ। ਇਸ ਮੌਕੇ ਸੇਵਾ ਮੁਕਤ ਵਧੀਕ ਡਿਪਟੀ ਕਮਿਸ਼ਨਰ ਤਜਿੰਦਰਪਾਲ ਸਿੰਘ ਸੰਧੂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Advertisement
Tags :
Cyclist