For the best experience, open
https://m.punjabitribuneonline.com
on your mobile browser.
Advertisement

ਹਲਕਾ ਗੁਰਦਾਸਪੁਰ ਵਿੱਚ ਸਭ ਤੋਂ ਵੱਧ 66.67 ਫ਼ੀਸਦ ਮਤਦਾਨ

09:09 AM Jun 03, 2024 IST
ਹਲਕਾ ਗੁਰਦਾਸਪੁਰ ਵਿੱਚ ਸਭ ਤੋਂ ਵੱਧ 66 67 ਫ਼ੀਸਦ ਮਤਦਾਨ
ਫਿਲੌਰ ਦੇ ਇਕ ਬੂਥ ’ਤੇ ਵੋਟਾਂ ਪਾਉਣ ਲਈ ਖੜ੍ਹੇ ਲੋਕਾਂ ਦੀ ਪੁਰਾਣੀ ਤਸਵੀਰ। -ਫੋਟੋ: ਸਰਬਜੀਤ ਸਿੰਘ
Advertisement

ਕੇ.ਪੀ ਸਿੰਘ
ਗੁਰਦਾਸਪੁਰ, 2 ਜੂਨ
ਲੋਕ ਸਭਾ ਹਲਕੇ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹਨ ਤੋਂ ਬਾਅਦ ਸੰਸਦੀ ਹਲਕੇ ਗੁਰਦਾਸਪੁਰ ਵਿੱਚ ਕੁੱਲ 66.67 ਫੀਸਦੀ ਵੋਟਾਂ ਪਈਆਂ। ਰਿਟਰਨਿੰਗ ਅਫ਼ਸਰ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਲੋਕ ਸਭਾ ਹਲਕਾ 01-ਗੁਰਦਾਸਪੁਰ ਦੀ ਸੋਧੀ ਹੋਈ ਆਖਰੀ ਵੋਟਿੰਗ ਫੀਸਦੀ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ 66.67 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ।
ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ 73.71 ਫ਼ੀਸਦੀ ਪੋਲਿੰਗ ਹੋਈ ਜਦਕਿ ਵਿਧਾਨ ਸਭਾ ਹਲਕਾ ਭੋਆ (ਰਾਖਵਾਂ) ਵਿੱਚ 71.21 ਫ਼ੀਸਦੀ, ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ 70.16 ਫ਼ੀਸਦੀ, ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 64.35 ਫ਼ੀਸਦੀ, ਵਿਧਾਨ ਸਭਾ ਹਲਕਾ ਦੀਨਾਨਗਰ (ਰਾਖਵਾਂ) ਵਿੱਚ 66 ਫ਼ੀਸਦੀ, ਵਿਧਾਨ ਸਭਾ ਹਲਕਾ ਕਾਦੀਆਂ ਵਿੱਚ 65.33 ਫ਼ੀਸਦੀ, ਵਿਧਾਨ ਸਭਾ ਹਲਕਾ ਬਟਾਲਾ ਵਿੱਚ 59.82 ਫ਼ੀਸਦੀ, ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਚੂੜੀਆਂ ਵਿੱਚ 65.67 ਫ਼ੀਸਦੀ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ 65.30 ਫ਼ੀਸਦੀ ਪੋਲਿੰਗ ਹੋਈ ਹੈ।
ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਪੋਲਿੰਗ ਵਿਧਾਨ ਸਭਾ ਹਲਕਾ ਸੁਜਾਨਪੁਰ ’ਚ 73.71 ਫ਼ੀਸਦੀ ਹੋਈ ਹੈ ਜਦਕਿ ਸਭ ਤੋਂ ਘੱਟ ਪੋਲਿੰਗ ਬਟਾਲਾ ਹਲਕੇ ਵਿੱਚ 59.82 ਫ਼ੀਸਦੀ ਰਹੀ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਕੁੱਲ ਪੋਲਿੰਗ ਫ਼ੀਸਦ 62.55 ਰਿਹਾ| ਜਾਣਕਾਰੀ ਅਨੁਸਾਰ ਲੋਕ ਸਭਾ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਜ਼ੀਰਾ 70.97 ਫ਼ੀਸਦ ਵੋਟਿੰਗ ਨਾਲ ਹੋਰਨਾਂ ਹਲਕਿਆਂ ਨਾਲੋਂ ਮੋਹਰੀ ਰਿਹਾ। ਇਸ ਤੋਂ ਬਾਅਦ 65.31 ਫ਼ੀਸਦ ਪੋਲਿੰਗ ਨਾਲ ਪੱਟੀ ਹਲਕਾ ਦੂਸਰੇ ਅਤੇ 64.99 ਫ਼ੀਸਦ ਪੋਲਿੰਗ ਨਾਲ ਖੇਮਕਰਨ ਹਲਕਾ ਤੀਸਰੇ ਸਥਾਨ ’ਤੇ ਹੈ| ਬਾਬਾ ਬਕਾਲਾ ਵਿੱਚ 58.02 ਫ਼ੀਸਦ, ਜੰਡਿਆਲਾ ਗੁਰੂ ਵਿੱਚ 63.22 ਫ਼ੀਸਦ, ਕਪੂਰਥਲਾ ਵਿਚ 58.64 ਫ਼ੀਸਦ, ਖਡੂਰ ਸਾਹਿਬ ਵਿੱਚ 63.40 ਫ਼ੀਸਦ, ਸੁਲਤਾਨਪੁਰ ਲੋਧੀ ਵਿੱਚ 60.58 ਫ਼ੀਸਦ ਅਤੇ ਤਰਨ ਤਾਰਨ ਵਿੱਚ 56.77 ਫ਼ੀਸਦ ਵੋਟਿੰਗ ਹੋਈ ਹੈ|
ਜਲੰਧਰ (ਪਾਲ ਸਿੰਘ ਨੌਲੀ): ਲੋਕ ਸਭਾ ਹਲਕਾ ਜਲੰਧਰ ਵਿੱਚ ਕੁੱਲ 59.07 ਫੀਸਦੀ ਪੋਲਿੰਗ ਹੋਈ। ਇਸ ਵਿੱਚ ਪੋਸਟਲ ਬੈਲੇਟ ਨਾਲ ਪਈਆਂ ਵੋਟਾਂ ਦੇ ਅੰਕੜੇ ਜੁੜਨੇ ਬਾਕੀ ਹਨ। ਸਭ ਤੋਂ ਵੱਧ ਪੋਲਿੰਗ ਜਲੰਧਰ ਪੱਛਮੀ ਤੋਂ ਹੋਈ ਜਿਹੜੀ ਕਿ 64 ਫੀਸਦੀ ਰਹੀ। ਇਹ ਹਲਕਾ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੇ ਭਾਜਪਾ ਵਿੱਚ ਗਏ ਵਿਧਾਇਕ ਸ਼ੀਤਲ ਅੰਗੂਰਾਲ ਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਫਿਲੌਰ ਵਿੱਚ 57.80 ਫੀਸਦੀ, ਸ਼ਾਹਕੋਟ ਵਿੱਚ 58.79 ਫੀਸਦੀ, ਨਕੋਦਰ ਵਿੱਚ 58.40 ਫੀਸਦੀ, ਕਰਤਾਰਪੁਰ ਵਿੱਚ 57.98 ਫੀਸਦੀ, ਜਲੰਧਰ ਕੇਂਦਰੀ ਵਿਖੇ 56.40 ਫੀਸਦੀ, ਜਲੰਧਰ ਪੱਛਮੀ ਵਿੱਚ 64 ਫੀਸਦੀ, ਜਲੰਧਰ ਉੱਤਰੀ ਵਿੱਚ 62.10 ਫੀਸਦੀ, ਜਲੰਧਰ ਛਾਉਣੀ ਵਿੱਚ 57.95 ਫੀਸਦੀ ਅਤੇ ਹਲਕਾ ਆਦਮਪੁਰ ਵਿੱਚ 58.50 ਫੀਸਦੀ ਵੋਟਿੰਗ ਹੋਈ ਹੈ। ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਹਲਕੇ ਲਈ ਸਾਲ 2023 ਵਿਚ ਜ਼ਿਮਨੀ ਚੋਣ ਲਈ 54 ਫੀਸਦੀ ਪੋਲਿੰਗ ਹੋਈ ਸੀ।

Advertisement

ਹੁਸ਼ਿਆਰਪੁਰ ਵਿੱਚ ਪਹਿਲਾਂ ਦੇ ਮੁਕਾਬਲੇ ਘੱਟ ਵੋਟਿੰਗ ਹੋਈ

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ ਲੋਕ ਸਭਾ ਹਲਕੇ ’ਚ ਇਸ ਵਾਰ 58.86 ਫੀਸਦੀ ਵੋਟਾਂ ਪੋਲ ਹੋਈਆਂ। ਹੁਸ਼ਿਆਰਪੁਰ ਹਲਕੇ ਵਿਚ ਕਪੂਰਥਲਾ ਤੇ ਗੁਰਦਾਸਪੁਰ ਦੇ ਭੁਲੱਥ, ਫਗਵਾੜਾ ਤੇ ਸ੍ਰੀ ਹਰਗੋਬਿੰਦਪੁਰ ਹਲਕੇ ਵੀ ਆਉਂਦੇ ਹਨ ਜਿਨ੍ਹਾਂ ਦੀ ਪੋਲਿੰਗ ਪ੍ਰਤੀਸ਼ਤਤਾ ਘੱਟ ਰਹੀ। ਜੇਕਰ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ 60.9 ਫੀਸਦੀ ਵੋਟਰਾਂ ਨੇ ਵੋਟਾਂ ਪਾਈਆਂ। ਪਿਛਲੇ ਦੋ ਦਹਾਕੇ ’ਚ ਹੋਈਆਂ ਚੋਣਾਂ ’ਚ ਸਭ ਤੋਂ ਘੱਟ ਵੋਟਿੰਗ ਹੋਈ ਹੈ। 2014 ’ਚ 64 ਫੀਸਦੀ ਲੋਕਾਂ ਨੇ ਵੋਟ ਦਾ ਇਸਤੇਮਾਲ ਕੀਤਾ ਸੀ ਅਤੇ 2019 ’ਚ ਲਗਭਗ 62 ਫੀਸਦੀ ਵੋਟਾਂ ਪੋਲ ਹੋਈਆਂ ਸਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੀਪ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਪਰ ਜ਼ਿਆਦਾ ਸਫ਼ਲ ਨਹੀਂ ਹੋਏ। ਇਸ ਦਾ ਇਕ ਕਾਰਨ ਅਤਿ ਦੀ ਗਰਮੀ ਕਿਹਾ ਜਾ ਸਕਦਾ ਹੈ ਪਰ ਇਸ ਦੇ ਨਾਲ-ਨਾਲ ਘੱਟ ਵੋਟਰਾਂ ਦਾ ਵੋਟ ਪਾਉਣਾ ਸਿਆਸੀ ਪਾਰਟੀਆਂ ਪ੍ਰਤੀ ਉਨ੍ਹਾਂ ਦੀ ਉਦਾਸੀਨਤਾ ਅਤੇ ਨਾਰਾਜ਼ਗੀ ਦਾ ਪ੍ਰਗਟਾਵਾ ਵੀ ਹੈ। ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਹਲਕੇ ’ਚ 66.67 ਫੀਸਦੀ, ਚੱਬੇਵਾਲ ’ਚ 61.30 ਫੀਸਦੀ, ਸ਼ਾਮਚੁਰਾਸੀ ’ਚ 59.88, ਉੜਮੁੜ ’ਚ 60.02 ਫੀਸਦੀ, ਦਸੂਹਾ ’ਚ 60.84 ਫੀਸਦੀ, ਮੁਕੇਰੀਆਂ ’ਚ 62.47 ਫੀਸਦੀ, ਫਗਵਾੜਾ ’ਚ 57.07 ਫੀਸਦੀ, ਭੁਲੱਥ ਤ 51.73 ਫੀਸਦੀ ਤੇ ਸ੍ਰੀ ਹਰਗੋਬਿੰਦਪੁਰ ’ਚ 53.79 ਫੀਸਦੀ ਵੋਟਾਂ ਪੋਲ ਹੋਈਆਂ। ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਕਿੰਨੀ-ਕਿੰਨੀ ਵੋਟ ਪੋਲ ਹੋਈ, ਅਜੇ ਇਸ ਦਾ ਖੁਲਾਸਾ ਨਹੀਂ ਹੋਇਆ।

Advertisement
Author Image

Advertisement
Advertisement
×