ਜੰਮੂ ਰੂਟ ’ਤੇ 65 ਰੇਲ ਗੱਡੀਆਂ ਰੱਦ
07:49 AM Jan 19, 2025 IST
Advertisement
ਹਤਿੰਦਰ ਮਹਿਤਾ
ਜਲੰਧਰ, 18 ਜਨਵਰੀ
ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਅਤੇ ਜੰਮੂ ਜਾਣ ਵਾਲੇ ਲੋਕਾਂ ਨੂੰ ਰੇਲਵੇ ਨੇ ਵੱਡਾ ਝਟਕਾ ਦਿੱਤਾ ਹੈ। ਜਲੰਧਰ-ਜੰਮੂ ਵਿਚਾਲੇ ਟਰੈਕ ਦੀ ਮੁਰੰਮਤ ਕਾਰਨ ਜੰਮੂ ਜਾਣ ਵਾਲੀਆਂ 65 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਅਗਲੇ ਕੁਝ ਦਿਨਾਂ ਲਈ 19 ਰੇਲਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 6 ਰੇਲ ਗੱਡੀਆਂ ਦਾ ਸਮਾਂ ਵੀ ਬਦਲਿਆ ਗਿਆ ਹੈ। ਇਸ ਨਾਲ ਜੰਮੂ ਤੇ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਕਈ ਸ਼ਰਧਾਲੂਆਂ ਦੀਆਂ ਯੋਜਨਾਵਾਂ ਵਿੱਚ ਵਿਘਨ ਪਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੱਦ ਰੇਲਾਂ ਵਿੱਚ ਪਟਨਾ ਤੋਂ ਜੰਮੂ ਤਵੀ, ਇੰਦੌਰ ਤੋਂ ਸ਼ਹੀਦ ਤੁਸ਼ਾਰ ਮਹਾਜਨ, ਤਿਰੂਪਤੀ ਤੋਂ ਜੰਮੂ ਤਵੀ, ਜੰਮੂ ਤਵੀ ਤੋਂ ਸਿਅਲਦਾਹ, ਬਾਂਦਰਾ ਟਰਮੀਨਸ ਤੋਂ ਜੰਮੂ ਤਵੀ ਅਤੇ ਹਜ਼ੂਰ ਸਾਹਿਬ ਨਾਂਦੇੜ ਤੋਂ ਜੰਮੂ ਤਵੀ ਸ਼ਾਮਲ ਹਨ।
Advertisement
Advertisement
Advertisement