ਜੰਮੂ ਕਸ਼ਮੀਰ ਵਿਚ ਤੀਜੇ ਪੜਾਅ ਵਿਚ 65 ਫੀਸਦੀ ਪੋਲਿੰਗ
ਸ੍ਰੀਨਗਰ, 1 ਅਕਤੂਬਰ
ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਆਖਰੀ ਤੇ ਤੀਜੇ ਪੜਾਅ ਲਈ 65 ਫੀਸਦੀ ਵੋਟਾਂ ਪਈਆਂ। ਚੋਣ ਕਮਿਸ਼ਨ ਦੀ ਵੈਬਸਾਈਟ ਅਨੁਸਾਰ ਸੱਤ ਜ਼ਿਲ੍ਹਿਆਂ ਦੀਆਂ 40 ਵਿਧਾਨ ਸਭਾ ਹਲਕਿਆਂ ਵਿਚ 65.65 ਫੀਸਦੀ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਵੋਟਾਂ ਊਧਮਪੁਰ ਵਿਚ 72.91 ਫੀਸਦੀ ਪਈਆਂ ਜਦਕਿ ਸਭ ਤੋਂ ਘੱਟ ਪੋਲਿੰਗ ਬਾਰਾਮੂਲਾ ਵਿਚ 55.73 ਫੀਸਦੀ ਹੋਈ। ਦੱਸਣਾ ਬਣਦਾ ਹੈ ਕਿ ਤੀਜੇ ਪੜਾਅ ਦੀਆਂ ਵੋਟਾਂ ਪਹਿਲੇ ਦੋ ਪੜਾਅ ਤੋਂ ਵਧ ਪਈਆਂ। ਇਸ ਸੂਬੇ ਵਿਚ ਪਹਿਲੇ ਪੜਾਅ ਹੇਠ 61.38 ਫੀਸਦੀ ਤੇ ਦੂਜੇ ਲਈ 57.31 ਫੀਸਦੀ ਵੋਟਾਂ ਪਈਆਂ ਸਨ। ਇਸ ਤੋਂ ਪਹਿਲਾਂ ਅੱਜ ਸ਼ਾਮ ਪੰਜ ਵਜੇ ਤਕ 65.48 ਫੀਸਦੀ ਵੋਟਾਂ ਪਈਆਂ। ਇਹ ਵੋਟਾਂ ਸੱਤ ਜ਼ਿਲ੍ਹਿਆਂ ਦੀਆਂ 40 ਵਿਧਾਨ ਸਭਾ ਹਲਕਿਆਂ ਲਈ ਪਈਆਂ। ਉਸ ਸਮੇਂ ਤਕ ਸਭ ਤੋਂ ਵੱਧ ਊਧਮਪੁਰ ਵਿਚ 72.91 ਫੀਸਦੀ ਤੇ ਸਭ ਤੋਂ ਘੱਟ ਬਾਰਾਮੂਲਾ ਵਿਚ 55.73 ਫੀਸਦੀ ਵੋਟਾਂ ਪਈਆਂ ਸਨ। ਤੀਜੇ ਪੜਾਅ ਦੀਆਂ 40 ਸੀਟਾਂ ਵਿਚ 24 ਜੰਮੂ ਡਿਵੀਜ਼ਨ ਤੇ 16 ਕਸ਼ਮੀਰ ਘਾਟੀ ਨਾਲ ਸਬੰਧਤ ਹਨ। ਆਖਰੀ ਪੜਾਅ ਵਿਚ 415 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ 387 ਪੁਰਸ਼ ਤੇ 28 ਮਹਿਲਾ ਉਮੀਦਵਾਰ ਹਨ।