ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਰੂਕਸ਼ੇਤਰ ਵਿੱਚ 65.8 ਫੀਸਦੀ ਵੋਟਿੰਗ

09:04 AM May 26, 2024 IST

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 25 ਮਈ
ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਕੁਰੂਕਸ਼ੇਤਰ ਵਿੱਚ ਲੋਕ ਸਭਾ ਦੀਆਂ ਆਮ ਚੋਣਾਂ ਸਖ਼ਤ ਸੁਰੱਖਿਆ ਅਤੇ ਵਿਵਸਥਾ ਵਿਚਕਾਰ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ ਹਨ। ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਵੋਟਰ ਟਰਨਆਊਟ ਐਪ ’ਤੇ ਦਿਖਾਏ ਗਏ ਅੰਕੜਿਆਂ ਅਨੁਸਾਰ ਸ਼ਾਮ 7 ਵਜੇ ਤੱਕ ਗੂਹਲਾ ਵਿਧਾਨ ਸਭਾ ਹਲਕੇ ’ਚ 65.5 ਫੀਸਦ, ਕੈਥਲ ’ਚ 68.6 ਫੀਸਦੀ, ਕਲਾਇਤ ’ਚ 65.3, ਲਾਡਵਾ ’ਚ 70.3, ਪਿਹੋਵਾ ’ਚ ਕਰੀਬ 60.6 ਫੀਸਦ, ਪੁੰਡਰੀ ’ਚ 60.8, ਰਾਦੌਰ ’ਚ 70.5 ਫੀਸਦ, ਸ਼ਾਹਬਾਦ ਵਿਧਾਨ ਸਭਾ ਹਲਕੇ ਵਿੱਚ 67.9 ਫੀਸਦੀ ਅਤੇ ਵਿਧਾਨ ਸਭਾ ਹਲਕਾ ਥਾਨੇਸਰ ਵਿੱਚ 62 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ। ਇਸ ਤਰ੍ਹਾਂ ਕੁਰੂਕਸ਼ੇਤਰ ਲੋਕ ਸਭਾ ਹਲਕੇ ਵਿੱਚ ਸ਼ਾਮ 7 ਵਜੇ ਤੱਕ ਕਰੀਬ 65.8 ਫੀਸਦੀ ਵੋਟਿੰਗ ਹੋਈ।

Advertisement

Advertisement