ਰੱਖਿਆ ਖੇਤਰ ਲਈ 6,21,940 ਕਰੋੜ ਰੁਪਏ ਰੱਖੇ
06:46 AM Jul 24, 2024 IST
Advertisement
ਨਵੀਂ ਦਿੱਲੀ:
Advertisement
ਸਰਕਾਰ ਨੇ 2024-25 ਦੇ ਰੱਖਿਆ ਬਜਟ ਲਈ 6,21,940 ਕਰੋੜ ਰੁਪਏ ਰੱਖੇ ਹਨ ਜੋ ਪਿਛਲੇ ਸਾਲ ਦੇ 5.94 ਲੱਖ ਕਰੋੜ ਰੁਪਏ ਨਾਲੋਂ ਵੱਧ ਹਨ। ਪੂੰਜੀਗਤ ਖਰਚਾ 1,72,000 ਕਰੋੜ ਰੁਪਏ ਤੈਅ ਕੀਤਾ ਗਿਆ ਹੈ। ਵਿੱਤੀ ਸਾਲ 2024-25 ਲਈ ਰੱਖਿਆ ਖੇਤਰ ਦਾ ਬਜਟ ਭਾਰਤ ਸਰਕਾਰ ਦੇ ਕੁੱਲ ਬਜਟ ਦਾ 12.9 ਫੀਸਦ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਘਰੇਲੂ ਪੂੰਜੀ ਖਰੀਦ ਲਈ 1,05,518 ਕਰੋੜ ਰੁਪਏ ਅਲਾਟ ਕੀਤੇ ਜਾਣ ਨਾਲ ਰੱਖਿਆ ਖੇਤਰ ’ਚ ਆਤਮ ਨਿਰਭਰਤਾ ਨੂੰ ਹੋਰ ਰਫ਼ਤਾਰ ਮਿਲੇਗੀ। ਉਨ੍ਹਾਂ ਕਿਹਾ, ‘ਮੈਨੂੰ ਖੁਸ਼ੀ ਹੈ ਬੀਆਰਓ ਲਈ ਪਿਛਲੇ ਬਜਟ ਮੁਕਾਬਲੇ 30 ਫੀਸਦ ਵੱਧ ਬਜਟ ਅਲਾਟ ਕੀਤਾ ਗਿਆ ਹੈ। ਬੀਆਰਓ ਨੂੰ 6500 ਕਰੋੜ ਰੁਪਏ ਦੀ ਇਸ ਅਲਾਟਮੈਂਟ ਨਾਲ ਸਾਡੇ ਸਰਹੱਦੀ ਬੁਨਿਆਦੀ ਢਾਂਚੇ ਨੂੰ ਰਫ਼ਤਾਰ ਮਿਲੇਗੀ।’’ -ਪੀਟੀਆਈ
Advertisement
Advertisement