For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਭਾਸ਼ਾ ਦੀ ਪ੍ਰੀਖਿਆ ਵਿੱਚ 69 ਵਿੱਚੋਂ 62 ਫੇਲ੍ਹ

10:32 AM Apr 03, 2024 IST
ਪੰਜਾਬੀ ਭਾਸ਼ਾ ਦੀ ਪ੍ਰੀਖਿਆ ਵਿੱਚ 69 ਵਿੱਚੋਂ 62 ਫੇਲ੍ਹ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਅਪਰੈਲ
ਭਾਸ਼ਾ ਵਿਭਾਗ ਵੱਲੋਂ ਲਏ ਗਏ ਪੰਜਾਬੀ ਦੇ ਪੇਪਰ ਵਿਚ 69 ਉਮੀਦਵਾਰਾਂ ਵਿੱਚੋਂ ਸਿਰਫ਼ 7 ਪਾਸ ਹੋਏ ਹਨ ਜਦ ਕਿ 62 ਫ਼ੇਲ੍ਹ ਹੋ ਗਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਪ੍ਰਤੀ ਉਮੀਦਵਾਰਾਂ ਦੀ ਗੰਭੀਰਤਾ ਕੋਈ ਖ਼ਾਸ ਨਹੀਂ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਰਕਾਰੀ ਨੌਕਰੀ ਕਰਨ ਲਈ ਪੰਜਾਬੀ ਦਾ ਪੇਪਰ ਪਾਸ ਕਰਨਾ ਹੁੰਦਾ ਹੈ, ਇਹ ਸ਼ਰਤ ਪੰਜਾਬੋਂ ਬਾਹਰਲੇ ਅਧਿਕਾਰੀਆਂ ’ਤੇ ਵੀ ਲੱਗਦੀ ਹੈ ਤੇ ਪੰਜਾਬ ਦੇ ਜੰਮਪਲਾਂ ’ਤੇ ਵੀ ਢੁਕਦੀ ਹੈ। ਜੇਕਰ ਕੋਈ ਪੰਜਾਬ ਵਿੱਚ ਸਰਕਾਰੀ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪੰਜਾਬੀ ਦਾ ਪੇਪਰ ਪਾਸ ਕਰਨਾ ਹੀ ਹੁੰਦਾ ਹੈ, ਉਹ ਭਾਵੇਂ ਅਧਿਕਾਰੀ ਹੋਵੇ। ਇਸੇ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਪੇਪਰ ਲਿਆ ਜਾਂਦਾ ਹੈ, ਪਿਛਲੇ ਦਿਨੀਂ ਲਏ ਗਏ ਪੇਪਰ ਦਾ ਅੱਜ ਨਤੀਜਾ ਆਇਆ ਹੈ ਜਿਸ ਤਹਿਤ 69 ਉਮੀਦਵਾਰਾਂ ਨੇ ਪੇਪਰ ਦਿੱਤੇ ਤੇ ਉਸ ਵਿੱਚੋਂ ਸਿਰਫ਼ 7 ਪਾਸ ਹੋਏ, ਜਦ ਕਿ 62 ਫ਼ੇਲ੍ਹ ਹੋ ਗਏ। ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਨੇ ਕਿਹਾ ਕਿ ਪਹਿਲਾਂ ਦੋ ਪੇਪਰਾਂ ਵਿੱਚ ਇਹ ਹੁੰਦਾ ਸੀ ਕਿ ਦੋਵਾਂ ਵਿੱਚੋਂ 50 ਨੰਬਰ ਲੈਣੇ ਹੁੰਦੇ ਸਨ ਜਿਸ ਤਹਿਤ ਇਕ ਪੇਪਰ ਵਿੱਚ ਭਾਵੇਂ ਕੋਈ 7 ਨੰਬਰ ਲੈ ਲਵੇ ਤੇ ਦੂਜੇ ਵਿੱਚ 43 ਨੰਬਰ ਲੈ ਲਵੇ ਤਾਂ ਉਸ ਨੂੰ ਪਾਸ ਗਿਣਿਆ ਜਾਂਦਾ ਸੀ ਪਰ ਹੁਣ ਇਹ ਨਿਯਮ ਹੋ ਗਿਆ ਹੈ। ਦੋਵਾਂ ਪੇਪਰਾਂ ਵਿਚ ਵੱਖੋ ਵੱਖ 75 ਵਿਚੋਂ 25-25 ਨੰਬਰ ਲੈਣੇ ਹੀ ਪੈਣਗੇ ਤਾਂ ਹੀ ਉਹ ਪਾਸ ਹੋ ਸਕੇਗਾ। ਇਸੇ ਕਰਕੇ ਪਿਛਲੇ ਦੋ ਸਾਲਾਂ ਤੋਂ ਜ਼ਿਆਦਾ ਉਮੀਦਵਾਰ ਫ਼ੇਲ੍ਹ ਹੋ ਰਹੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×