For the best experience, open
https://m.punjabitribuneonline.com
on your mobile browser.
Advertisement

ਪੰਚਕੂਲਾ ਜ਼ਿਲ੍ਹੇ ਵਿੱਚ 62.8 ਫ਼ੀਸਦੀ ਵੋਟਿੰਗ

11:17 AM May 26, 2024 IST
ਪੰਚਕੂਲਾ ਜ਼ਿਲ੍ਹੇ ਵਿੱਚ 62 8 ਫ਼ੀਸਦੀ ਵੋਟਿੰਗ
ਪੰਚਕੂਲਾ ਦੇ ਐੱਮਡੀਸੀ ਬੂਥ ’ਤੇ ਆਪਣੀ ਵੋਟ ਪਾਉਣ ਲਈ ਕਤਾਰ ’ਚ ਲੱਗੀ ਭਾਜਪਾ ਦੀ ਉਮੀਦਵਾਰ ਬੰਤੋ ਕਟਾਰੀਆ। -ਫੋਟੋਆਂ: ਰਵੀ ਕੁਮਾਰ
Advertisement

ਪੀ.ਪੀ.ਵਰਮਾ
ਪੰਚਕੂਲਾ, 25 ਮਈ
ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ ਅੱਜ ਹਰਿਆਣਾ ਦੀਆਂ 10 ਸੀਟਾਂ ’ਤੇ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ। ਕਾਲਕਾ ਵਿਧਾਨ ਸਭਾ ਹਲਕਾ ਅਤੇ ਪੰਚਕੂਲਾ ਵਿਧਾਨ ਸਭਾ ਹਲਕਾ ਅੰਬਾਲਾ ਲੋਕ ਸਭਾ ਹਲਕੇ ਅਧੀਨ ਆਉਂਦੇ ਹਨ। ਪੰਚਕੂਲਾ ਵਿਧਾਨ ਸਭਾ ਹਲਕੇ ਵਿੱਚ ਕੁੱਲ 4,33,000 ਵੋਟਰ ਹਨ, ਜਿਹੜੇ 14 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਪੰਚਕੂਲਾ ਜ਼ਿਲ੍ਹੇ ਵਿੱਚ ਕੁੱਲ 424 ਪੋਲਿੰਗ ਬੂਥਾਂ ’ਤੇ ਵੋਟਾਂ ਪਈਆਂ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਪੋਲਿੰਗ ਕੇਂਦਰਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।

Advertisement

ਪੰਚਕੂਲਾ ਦੇ ਸੈਕਟਰ-26 ’ਚ ਪਹਿਲੀ ਵਾਰ ਵੋਟ ਪਾਉਣ ਵਾਲੀ ਇਸ਼ੀਕਾ ਰਾਠੀ ਖੁਸ਼ੀ ਦੇ ਰੌਂਅ ’ਚ।

ਅੱਜ ਸਵੇਰੇ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਚੌਧਰੀ ਚੰਦਰਮੋਹਨ ਆਪਣੀ ਪਤਨੀ ਸੀਮਾ ਬਿਸ਼ਨੋਈ ਨਾਲ ਪੰਚਕੂਲਾ ਦੇ ਸੈਕਟਰ-8 ਦੇ ਪੋਲਿੰਗ ਕੇਂਦਰ ਉੱਤੇ ਵੋਟ ਪਾਉਣ ਲਈ ਪਹੁੰਚੇ। ਅੰਬਾਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਬੰਤੋ ਕਟਾਰੀਆ ਨੇ ਅੱਜ ਪਹਿਲਾਂ ਮਾਤਾ ਮਨਸਾ ਦੇਵੀ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਇਸ ਤੋਂ ਬਾਅਦ ਲਾਈਨ ਵਿੱਚ ਲੱਗ ਕੇ ਆਪਣੀ ਵੋਟ ਪਾਈ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨਚੰਦ ਗੁਪਤਾ ਨੇ ਆਪਣੀ ਪਤਨੀ ਵਿਮਲਾ ਗੁਪਤਾ ਨਾਲ ਵੋਟ ਪਾਈ।

ਪੰਚਕੂਲਾ ਦੇ ਸੈਕਟਰ-17 ’ਚ ਪਰਿਵਾਰ ਸਮੇਤ ਵੋਟ ਪਾਉਣ ਮਗਰੋਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨਚੰਦ ਗੁਪਤਾ। -ਫੋਟੋਆਂ: ਨਿਤਿਨ ਮਿੱਤਲ

ਸਖਤ ਪਹਿਰੇ ਵਿੱਚ ਈਵੀਐੱਮ ਮਸ਼ੀਨਾਂ ਸਟਰੌਂਗ ਰੂਮਜ਼ ਵਿੱਚ ਰੱਖੀਆਂ

ਪੰਚਕੂਲਾ(ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਫ਼ਸਰ ਡਾ. ਯਸ਼ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲੋਕ ਸਭਾ ਆਮ ਚੋਣਾਂ 2024 ਅਮਨ-ਅਮਾਨ ਨਾਲ ਸੰਪੰਨ ਹੋਈਆਂ। ਜ਼ਿਲ੍ਹੇ ਵਿੱਚ ਕਰੀਬ 62.8 ਫੀਸਦੀ ਵੋਟਿੰਗ ਹੋਈ। ਕਾਲਕਾ ਵਿਧਾਨ ਸਭਾ ਹਲਕੇ ’ਚ ਲਗਭਗ 66.6 ਫੀਸਦੀ ਅਤੇ ਪੰਚਕੂਲਾ ਵਿਧਾਨ ਸਭਾ ਹਲਕੇ ’ਚ ਲਗਭਗ 59.4 ਫੀਸਦੀ ਵੋਟਿੰਗ ਹੋਈ। ਜਦੋਂ ਕਿ ਲੋਕ ਸਭਾ ਚੋਣਾਂ 2019 ਵਿੱਚ ਜ਼ਿਲ੍ਹਾ ਪੰਚਕੂਲਾ ਵਿੱਚ 68.92 ਫੀਸਦੀ ਵੋਟਿੰਗ ਹੋਈ ਸੀ। ਡਾ. ਯਸ਼ ਗਰਗ ਨੇ ਦੱਸਿਆ ਕਿ ਕਾਲਕਾ ਵਿਧਾਨ ਸਭਾ ਹਲਕੇ ’ਚ ਐੱਸਡੀਐੱਮ ਅਤੇ ਏਆਰਓ ਕਾਲਕਾ ਲਕਸ਼ ਸਰੀਨ ਦੀ ਅਗਵਾਈ ’ਚ ਸਟਰੌਂਗ ਰੂਮ ’ਚ ਈਵੀਐੱਮ ਮਸ਼ੀਨਾਂ ਰੱਖੀਆਂ ਗਈਆਂ ਹਨ ਅਤੇ ਪੰਚਕੂਲਾ ਵਿਧਾਨ ਸਭਾ ਹਲਕੇ ਲਈ ਐੱਸਡੀਐੱਮ ਅਤੇ ਏਆਰਓ ਦੀ ਅਗਵਾਈ ’ਚ ਸਟਰੌਂਗ ਰੂਮ ’ਚ ਈਵੀਐੱਮ ਮਸ਼ੀਨਾਂ ਰੱਖੀਆਂ ਗਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੜਾਕੇ ਦੀ ਗਰਮੀ ਅਤੇ ਵੱਧ ਤਾਪਮਾਨ ਦੇ ਬਾਵਜੂਦ ਜ਼ਿਲ੍ਹੇ ਦੇ ਨੌਜਵਾਨ, ਬਜ਼ੁਰਗ ਅਤੇ ਔਰਤਾਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਪਾਉਣ ਲਈ ਪੁੱਜੇ। ਵੋਟਰਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦੇ ਉਦੇਸ਼ ਨਾਲ ਬਣਾਏ ਗਏ ਪਿੰਕ, ਯੂਥ, ਦਿਵਿਆਂਗਜਨ ਅਤੇ ਆਦਰਸ਼ ਬੂਥਾਂ ’ਤੇ ਵੋਟਰਾਂ ਨੇ ਉਤਸ਼ਾਹ ਨਾਲ ਆਪਣੀ ਵੋਟ ਪਾਈ।

Advertisement
Author Image

sukhwinder singh

View all posts

Advertisement
Advertisement
×