For the best experience, open
https://m.punjabitribuneonline.com
on your mobile browser.
Advertisement

ਖਾਲਸਾ ਕਾਲਜ ਵਿੱਚ 61ਵਾਂ ਸਾਲਾਨਾ ਇਨਾਮ ਵੰਡ ਸਮਾਗਮ

08:41 AM Apr 11, 2024 IST
ਖਾਲਸਾ ਕਾਲਜ ਵਿੱਚ 61ਵਾਂ ਸਾਲਾਨਾ ਇਨਾਮ ਵੰਡ ਸਮਾਗਮ
ਖਾਲਸਾ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸਨਮਾਨਿਤ ਵਿਦਿਆਰਥਣਾਂ ਆਪਣੇ ਸਰਟੀਫਿਕੇਟਾਂ ਨਾਲ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਅਪਰੈਲ
ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼ ਵਿਖੇ 61ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਆਈਪੀਐਸ ਅਧਿਕਾਰੀ ਗੁਰਸ਼ਰਨ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਜਦਕਿ ਡਾ. ਸਿਮਰਤ ਕਾਹਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਇਕਬਾਲ ਕੌਰ ਮੈਨੇਜਰ ਕੁਸ਼ਲ ਢਿੱਲੋਂ ਅਤੇ ਡਾਇਰੈਕਟਰ ਡਾ. ਮੁਕਤੀ ਗਿੱਲ ਨੇ ਉਕਤ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਕੰਪਿਊਟਰ ਵਿਭਾਗ ਨੇ ਸਾਲ 2022-23 ਦੀਆਂ ਵੱਖ ਵੱਖ ਗਤੀਵਿਧੀਆਂ ਦੀਆਂ ਪ੍ਰਾਪਤੀਆਂ ਸਬੰਧੀ ਸਾਲਾਨਾ ਰਿਪੋਰਟ ਪੜ੍ਹੀ। ਮੁੱਖ ਮਹਿਮਾਨ ਅਤੇ ਹੋਰ ਸ਼ਖਸੀਅਤਾਂ ਨੇ ਵੱਖ ਵੱਖ ਖੇਤਰਾਂ ਵਿੱਚ ਵਿਲੱਖਣ ਕਾਰਗੁਜ਼ਾਰੀ ਅਤੇ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ, ਕਾਲਜ ਕਲਰ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਅਕਾਦਮਿਕ ਅਤੇ ਸਹਿ ਪਾਠਕ੍ਰਮ ਗਤੀਵਿਧੀਆਂ ਵਿੱਚੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਵਿਦਿਆਰਥੀਆਂ ਵਿੱਚੋਂ ਵਿਭਾ ਜੈਨ ਅਤੇ ਅਧਿਆਪਕਾਂ ਵਿੱਚੋਂ ਲੈਕਚਰਾਰ ਕਮਲਦੀਪ ਕੌਰ ਨੂੰ ਸਰਵੋਤਮ ਲਾਇਬ੍ਰੇਰੀ ਉਪਭੋਗਤਾ ਵਜੋਂ ਪੁਰਸਕਾਰ ਮਿਲਿਆ। ਪੋਸਟ ਗ੍ਰੈਜੂਏਟ ਪੱਧਰ ’ਤੇ ਸਰਵੋਤਮ ਯੂਨੀਵਰਸਿਟੀ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਭਾਗ ਦਾ ਪੁਰਸਕਾਰ ਫਾਈਨ ਆਰਟਸ ਵਿਭਾਗ ਨੂੰ ਮਿਲਿਆ। ਪ੍ਰਾਰਥਨਾ ਸਭਾ ਵਿੱਚ ਰੋਜ਼ਾਨਾ ਹਾਜ਼ਰ ਹੋਣ ਦਾ ਪੁਰਸਕਾਰ ਅਧਿਆਪਕਾਂ ਵਿੱਚੋਂ ਡਾ. ਖੁਸ਼ਦੀਪ ਕੌਰ, ਡਾ. ਮਿਸ਼ੂ ਗੁਪਤਾ ਅਤੇ ਵਿਦਿਆਰਥੀਆਂ ਵਿੱਚੋਂ ਦਮਨਪ੍ਰੀਤ ਕੌਰ ਨੂੰ ਮਿਲਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀ ਸੰਧੂ ਨੇ ਇਨਾਮ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

Advertisement

Advertisement
Author Image

sukhwinder singh

View all posts

Advertisement
Advertisement
×