ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਂਪ ਦੌਰਾਨ 60 ਯੂਨਿਟ ਖੂਨ ਇਕੱਤਰ

07:55 AM Mar 28, 2024 IST
ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਮੰਤਰੀ ਸੁਭਾਸ਼ ਸੁਧਾ।

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ 27 ਮਾਰਚ
ਸਮਾਜਿਕ ਸੰਸਥਾ ਫਿਨਿਕਸ ਕਲੱਬ ਵੱਲੋਂ ਰੇਲਵੇ ਰੋਡ ਕੁਰੂਕਸ਼ੇਤਰ ’ਤੇ ਸਥਿਤ ਵਾਤਸਲਿਆ ਵਾਟਿਕਾ ਵਿਚ ਖੂਨਦਾਨ ਕੈਂਪ ਦੌਰਾਨ 60 ਯੂਨਿਟ ਖੂਨ ਇਕੱਠਾ ਹੋਇਆ। ਕੈਂਪ ਵਿੱਚ ਮੰਤਰੀ ਸੁਭਾਸ਼ ਸੁਧਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾਂ ਨੇ ਖੂਨ ਦਾਨੀਆਂ ਦਾ ਹੌਸਲਾ ਵਧਾਉਂਦਿਆਂ ਹੋਏ ਨਿਯਮਤ ਤੌਰ ’ਤੇ ਖੂਨ ਦਾਨ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਖੂਨ ਦਾਨ ਮਹਾਦਾਨ ਹੈ। ਉਨ੍ਹਾਂ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵਾਟਿਕਾ ਪੁੱਜਣ ’ਤੇ ਕਲੱਬ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਫਿਨਿਕਸ ਕਲੱਬ ਦੇ ਪ੍ਰਧਾਨ ਧੀਰਜ ਗੁਲਾਟੀ ਦੇ ਜਨਮ ਦਿਨ ਦੇ ਸੰਦਰਭ ਵਿਚ ਲਾਏ ਗਏ ਕੈਂਪ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਅਰੁਣ ਗੁਪਤਾ, ਰਾਜੇਸ਼ ਛਾਬੜਾ, ਅਮਿਤ ਗੁਲਾਟੀ, ਵਿਵੇਕ ਕੱਕੜ, ਕੀਰਤੀ ਖੋਸਲਾ, ਵਿਨੀਤ ਅਗਰਵਾਲ, ਜਿਤੇਂਦਰ ਮਹਿਤਾ, ਗੌਰਵ ਪੂਜਾਨੀ, ਸਤਪਾਲ ਖੁਰਾਣਾ, ਸੌਰਭ ਗੁਲਆਨੀ, ਸੁਮਿਤ ਅਰੋੜਾ ਤੇ ਹੋਰ ਹਾਜ਼ਰ ਸਨ।

Advertisement

Advertisement
Advertisement